14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਧਨਤੇਰਸ ਮੌਕੇ ਸ਼ਹਿਰ ਵਾਸੀਆਂ ਨੇ ਕੀਤੀ ਖੂਬ ਖਰੀਦਦਾਰੀ <br/>

Ad Position 21
No active advertisement
ਅਜੀਤ ਡੈਸਕ 20-10-2025
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਧਨਤੇਰਸ ਮੌਕੇ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਖਰੀਦਦਾਰਾਂ ਦਾ ਵਿਸ਼ੇਸ਼ ਰੁਝਾਨ ਦੇਖਣ ਨੰੂ ਮਿਲਿਆ | ਸ਼ਹਿਰ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਬਿੰਦਰਾਬਨ ਰੋਡ, ਗਿੱਲ ਰੋਡ, ਜਮਾਲਪੁਰ ਤੇ ਹੋਰ ਖੇਤਰਾਂ ਦੀਆਂ ਮਾਰਕੀਟਾਂ ਵਿਚ ਸਵੇਰ ਤੋਂ ਹੀ ਲੋਕਾਂ ਦੀ ਭੀੜ ਦੇਖਣ ਨੰੂ ਮਿਲੀ | ਸ਼ਹਿਰਵਾਸੀਆਂ ਵਲੋਂ ਇਸ ਮੌਕੇ ਚਾਂਦੀ ਦੇ ਸਿੱਕੇ, ਚਾਂਦੀ ਦੇ ਬਰਤਨ, ਸਟੀਲ ਦੇ ਬਰਤਨ ਅਤੇ ਕਿਚਨ ਆਈਟਮਾਂ ਦੀ ਵੱਡੀ ਗਿਣਤੀ ਵਿਚ ਖਰੀਦਦਾਰੀ ਕੀਤੀ ਗਈ | ਕਈ ਲੋਕਾਂ ਨੇ ਘਰੇਲੂ ਉਪਕਰਨਾਂ ਜਿਵੇਂ ਕੀ ਮਿਕਸਰ, ਪ੍ਰੈਸ਼ਰ ਕੁੱਕਰ ਆਦਿ ਵੀ ਖਰੀਦੇ | ਦੁਕਾਨਦਾਰਾਂ ਮੁਤਾਬਿਕ ਧਨਤੇਰਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿੱਕਰੀ ਵਿਚ ਵਾਧਾ ਦਰਜ ਕੀਤਾ ਗਿਆ ਹੈ | ਖਾਸ ਕਰਕੇ ਚਾਂਦੀ ਤੇ ਸਟੀਲ ਦੇ ਬਰਤਨਾਂ ਦੀ ਮੰਗ ਜ਼ਿਆਦਾ ਰਹੀ | ਕਈ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਾਲ ਆਨਲਾਈਨ ਆਰਡਰਾਂ ਦੇ ਨਾਲ ਨਾਲ ਆਫਲਾਈਨ ਗਾਹਕੀ ਵਿਚ ਵੀ ਵਾਧਾ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਸਮਾਪਤ <br/> ਅਗਲੀ ਖ਼ਬਰ ਭਾਜਪਾ ਨਿਗਮ ਦੇ ਅਧਿਕਾਰੀਆਂ ਦੀ ਧੱਕੇਸ਼ਾਹੀ ਨਹੀਂ ਬਰਦਾਸ਼ਤ ਕਰੇਗੀ-ਰਜਨੀਸ਼ ਧੀਮਾਨ <br/>
Ad Position 24