ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪ੍ਰੋ. ਮੋਹਨ ਸਿੰਘ ਦੇ ਪੰਜਾਬੀ ਭਵਨ ਨੇੜੇ ਲੱਗੇ ਬੁੱਤ 'ਤੇ ਸ਼ਰਧਾਂਜਲੀ ਦੇਣ ਉਪਰੰਤ ਪ੍ਰੋ: ਮੋਹਨ ਸਿੰਘ ਯਾਦਗਾਰੀ ਫਾਊਾਡੇਸ਼ਨ ਵਲੋਂ ਬੜੇ ਹੀ ਸਾਦਗੀ ਨਾਲ ਕਰਵਾਇਆ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸਮਾਪਤ ਹੋ ਗਿਆ ¢ ਇਸ ਮੇਲੇ ਦੀ ਸ਼ੁਰੂਆਤ ਸਵ. ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਿਗਰੀ ਦੋਸਤ ਪ੍ਰੋ. ਮੋਹਨ ਸਿੰਘ ਦੀ ਯਾਦ 'ਚ ਕੀਤੀ ਸੀ ¢ ਜ਼ਿਕਰਯੋਗ ਹੈ ਕਿ ਮੇਲੇ ਨਾਲ ਜੁੜੇ ਬਾਕੀ ਪ੍ਰੋਗਰਾਮਾਂ ਨੂੰ ਸੂਬੇ ਅੰਦਰ ਆਈਆਂ ਹੜ੍ਹਾਂ ਦੇ ਮੱਦੇਨਜ਼ਰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ ¢ ਇਸ ਮÏਕੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਪਹੁੰਚੇ ਸਨ, ਜਿਨ੍ਹਾਂ ਨੇ ਫਾਊਾਡੇਸ਼ਨ ਦੇ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾਂ ਦੀ ਮÏਜੂਦਗੀ ਵਿਚ ਪ੍ਰੋ. ਮੋਹਨ ਸਿੰਘ ਦੇ ਬੁੱਤ 'ਤੇ ਫੁੱਲ ਭੇਟ ਕੀਤੇ¢ ਇਸ ਤੋਂ ਇਲਾਵਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਕਲਾਕਾਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ, ਜਿਨ੍ਹਾਂ ਵਿਚ ਵਿਸ਼ੇਸ਼ ਤÏਰ 'ਤੇ ਚਰਨਜੀਤ ਆਹੂਜਾ, ਜਸਵਿੰਦਰ ਭੱਲਾ ਤੇ ਗਾਇਕ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਇਸ ਮÏਕੇ ਮੁੱਖ ਮਹਿਮਾਨ ਅਸ਼ੋਕ ਪਰਾਸ਼ਰ ਪੱਪੀ, ਫਾਊਾਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ ਤੇ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਡਾ. ਜਗਤਾਰ ਸਿੰਘ ਧੀਮਾਨ, ਡਾਇਰੈਕਟਰ ਯੂਥ ਵੈੱਲਫੇਅਰ ਪੰਜਾਬ ਸਰਕਾਰ ਡਾ. ਨਿਰਮਲ ਜÏੜਾ, ਅਮਰਿੰਦਰ ਸਿੰਘ ਜੱਸੋਵਾਲ, ਮਾਸਟਰ ਕਰਮਜੀਤ ਲਲਤੋਂ, ਮੋਹੀ ਅਮਰਜੀਤ, ਅਮਰਜੀਤ ਸ਼ੇਰਪੁਰੀ, ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਮਨੀਸ਼ਾ ਗਾਬਾ, ਜਸਵੰਤ ਕÏਰ, ਵੰਦਨਾ ਸੂਦ, ਕੁਲਦੀਪ ਕÏਰ, ਤਰਨਜੀਤ ਕÏਰ, ਸ਼ਰਨਪ੍ਰੀਤ ਕÏਰ, ਰੀਟਾ ਮੋਂਗਾ, ਪੂਨਮ ਗਿੱਲ, ਜਸਵੰਤ ਕÏਰ, ਮਨਦੀਪ ਕÏਰ ਭੰਵਰਾ, ਡਾ. ਕੋਚਰ ਆਦਿ ਵੀ ਵਿਸ਼ੇਸ਼ ਤÏਰ 'ਤੇ ਮÏਜੂਦ ਰਹੇ | ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ, ਕਿਹਾ ਕਿ ਫਾਊਾਡੇਸ਼ਨ ਵਲੋਂ 47ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸੂਬੇ ਅੰਦਰ ਆਈਆਂ ਹੜ੍ਹਾਂ ਦੇ ਮੱਦੇਨਜ਼ਰ ਇਸ ਵਾਰ ਬਹੁਤ ਹੀ ਸਾਦੇ ਢੰਗ ਨਾਲ ਪ੍ਰੋ. ਮੋਹਨ ਸਿੰਘ ਦੇ ਨੂੰ ਸ਼ਰਧਾਂਜਲੀ ਭੇਟ ਕਰਕੇ ਮਨਾਇਆ ਗਿਆ¢ ਇਸ ਤੋਂ ਇਲਾਵਾ ਫਾਊਾਡੇਸ਼ਨ ਨੇ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਮੁੜ ਤੋਂ ਲੁਧਿਆਣਾ-ਫ਼ਿਰੋਜਪੁਰ ਰੋਡ ਸਥਿਤ ਆਰਤੀ ਚੌਕ ਵਿਚ ਲਗਾਉਣ ਦੀ ਮੰਗ ਕੀਤੀ, ਜਿਸ ਨੰੂ ਪੂਰਾ ਕਰਨ ਲਈ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਹਾਮੀ ਭਰੀ ਗਈ ਹੈ ¢ ਉਨ੍ਹਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਆਰਤੀ ਚੌਕ ਵਿਖੇ ਲਗਾਉਣ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਡਾ. ਨਿਰਮਲ ਜੋੜਾ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਹ ਮੇਲਾ ਉਨ੍ਹਾਂ ਦਿਨਾਂ ਦÏਰਾਨ ਵੀ ਲੱਗਦਾ ਰਿਹਾ ਹੈ, ਜਦੋਂ ਸੂਬੇ ਅੰਦਰ ਖਾੜਕੂਵਾਦ ਦਾ ਜ਼ੋਰ ਸੀ¢ ਉਨ੍ਹਾਂ ਕਿਹਾ ਕਿ ਸਵ. ਜਗਦੇਵ ਸਿੰਘ ਜੱਸੋਵਾਲ ਵਲੋਂ ਆਪਣੇ ਜਿਗਰੀ ਯਾਰ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਇਸ ਮੇਲੇ ਦੀ ਸ਼ੁਰੂਆਤ ਕੀਤੀ ਸੀ¢ ਅਗਲੇ ਸਾਲ ਮੁੜ ਤੋਂ ਇਹ ਮੇਲਾ, ਆਪਣੀ ਪੁਰਾਣੀ ਰੰਗਤ ਨਾਲ ਸਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਕਰਕੇ ਮਨਾਇਆ ਜਾਵੇਗਾ | ਇਸੇ ਤਰ੍ਹਾਂ ਡਾ. ਜਗਤਾਰ ਸਿੰਘ ਧੀਮਾਨ ਵਲੋਂ ਪ੍ਰੋ. ਮੋਹਨ ਸਿੰਘ ਦੇ ਜੀਵਨ ਉਪਰ ਲੇਖਣੀਆਂ ਰਾਹੀ ਚਾਨਣਾ ਪਾਇਆ ¢ ਇਸ ਮÏਕੇ ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵਲੋਂ ਵੀ ਕਵਿਤਾਵਾਂ ਰਾਹੀ ਪ੍ਰੋ. ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢