ਲੁਧਿਆਣਾ, 31 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਭਾਰਤ ਨੰੂ ਏਕਤਾ ਸੂਤਰ ਵਿਚ ਪਰੋਣ ਵਾਲੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ ਅੱਜ ਭਾਜਪਾ ਦੀ ਜ਼ਿਲ੍ਹਾ ਇਕਾਈ ਵਲੋਂ ਰਨ ਫ਼ਾਰ ਯੂਨਿਟੀ ਹੈਬੋਵਾਲ ਪੁਲਿਸ ਸਟੇਸ਼ਨ ਨੇੜੇ ਕਰਵਾਈ ਗਈ, ਜਿਸ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵਲੋਂ ਕੀਤੀ ਗਈ | ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਤੇ ਸੂਬਾ ਜਰਨਲ ਸਕੱਤਰ ਅਨਿਲ ਸਰੀਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਅਨਿਲ ਸਰੀਨ, ਰਜਨੀਸ਼ ਧੀਮਾਨ ਨੇ ਕਿਹਾ ਕਿ ਅੱਜ ਦਾ ਦਿਨ ਹਰ ਭਾਰਤੀ ਲਈ ਮਾਣ ਦਾ ਦਿਨ ਹੈ, ਕਿਉਂਕਿ ਇਹ ਉਹ ਵਿਅਕਤੀ ਦੀ ਜਯੰਤੀ ਹੈ, ਜਿਸ ਨੇ ਭਾਰਤ ਦੀਆਂ 562 ਰਿਆਸਤਾਂ ਨੰੂ ਏਕਤਾ ਦੇ ਧਾਗੇ ਵਿਚ ਜੋੜਿਆ | ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਆਪਣੇ ਦਿ੍ੜ੍ਹ ਇਰਾਦਿਆਂ ਤੇ ਲੋਹੇ ਵਰਗੇ ਹੌਂਸਲੇ ਨਾਲ ਦੇਸ਼ ਨੰੂ ਟੁੱਟਣ ਤੋਂ ਬਚਾਇਆ | ਉਕਤ ਆਗੂਆਂ ਨੇ ਕਿਹਾ ਕਿ ਰਨ ਫ਼ਾਰ ਯੂਨਿਟੀ ਦਾ ਮਕਸਦ ਨੌਜਵਾਨਾਂ ਨੰੂ ਇਹ ਸੁਨੇਹਾ ਦੇਣਾ ਹੈ ਕਿ ਦੇਸ਼ ਦੀ ਤਾਕਤ ਇਸ ਦੀ ਏਕਤਾ ਵਿਚ ਹੈ | ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਦੇਸ਼ ਅਨੁਸਾਰ ਪੂਰੇ ਦੇਸ਼ ਵਿਚ ਇਸ ਜਯੰਤੀ ਨੰੂ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ | ਇਸ ਮੌਕੇ ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼, ਸੁਨੀਲ ਮੌਦਗਿਲ, ਮਨੀਸ਼ ਚੋਪੜਾ, ਰਵੀ ਬਤਰਾ, ਅਸ਼ੋਕ ਰਾਣਾ, ਚਿਰਾਗ ਅਰੋੜਾ ਆਦਿ ਮੌਜੂਦ ਸਨ |