15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਆਖਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਨੇ ਜ਼ੋਨ-ਏ ਦੇ ਬਾਹਰ ਨਾਜ਼ਾਇਜ਼ ਕਬਜ਼ੇ ਹਟਾਏ <br/>

Ad Position 21
No active advertisement
ਅਜੀਤ ਡੈਸਕ 01-11-2025
ਲੁਧਿਆਣਾ, 31 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਲੰਬੇ ਚਿਰ ਤੋਂ ਨਗਰ ਨਿਗਮ ਦੇ ਜੋਨ-ਏ ਤੋਂ ਬਾਹਰ ਨਾਜਾਇਜ਼ ਕਬਜ਼ਿਆਂ ਨੰੂ ਲੈਕੇ ਉਠ ਰਹੇ ਸਵਾਲਾਂ ਵਿਚਕਾਰ ਅੱਜ ਤਹਿਬਾਜ਼ਾਰੀ ਸ਼ਾਖਾ ਵਲੋਂ ਵੱਡੀ ਕਾਰਵਾਈ ਕੀਤੀ ਗਈ | ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਇੰਸਪੈਕਟਰ ਵਿਪਨ ਹਾਂਡਾ ਦੀ ਅਗਵਾਈ ਹੇਠ ਟੀਮ ਨੇ ਜੋਨ ਏ ਦੇ ਬਾਹਰ ਵੱਖ ਵੱਖ ਥਾਵਾਂ ਤੇ ਲਗੇ ਨਜਾਇਜ ਠੇਲੇ, ਰੇਹੜੀਆਂ ਤੇ ਕਬਜ਼ਿਆਂ ਨੰੂ ਹਟਾ ਦਿੱਤਾ | ਇਸ ਦੌਰਾਨ ਕਬਜ਼ਾਧਾਰੀਆਂ ਨੰੰੂ ਚੇਤਾਵਨੀ ਜਾਰੀ ਕੀਤੀ ਗਈ ਕਿ ਉਹ ਮੁੜ ਇਸ ਤਰ੍ਹਾਂ ਦੇ ਕਬਜ਼ੇ ਨਾ ਕਰਨ | ਸ਼ਹਿਰ ਦੇ ਨਿਵਾਸੀਆਂ ਵਲੋਂ ਲੰਬੇ ਸਮੇਂ ਤੋਂ ਨਗਰ ਨਿਗਮ ਤੇ ਇਹ ਦੋਸ਼ ਲਗਾਏ ਜਾ ਰਹੇ ਸਨ ਕਿ ਨਿਗਮ ਸਿਰਫ ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਹੀ ਕਾਰਵਾਈ ਕਰਦਾ ਹੈ | ਜਦਕਿ ਜੋਨ-ਏ ਦੇ ਬਾਹਰ ਕਬਜ਼ਿਆਂ ਤੇ ਅੱਖਾਂ ਬੰਦ ਲਈਆਂ ਜਾਂਦੀਆਂ ਹਨ | ਅੱਜ ਦੀ ਕਾਰਵਾਈ ਨੰੂ ਲੈਕੇ ਸਥਾਨਕ ਨਿਵਾਸੀਆਂ ਨੇ ਇੰਸਪੈਕਟਰ ਵਿਪਨ ਹਾਂਡਾ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ | ਪਰ ਸਵਾਲ ਇਹ ਉਠਦਾ ਹੈ ਕਿ ਇਹ ਕਾਰਵਾਈ ਸਿਰਫ ਇਕ ਦਿਨ ਦੀ ਦਿਖਾਵਾ ਮੁੁਹਿੰਮ ਤੱਕ ਸੀਮਿਤ ਰਹੇਗੀ ਜਾਂ ਨਿਗਮ ਇਸ ਨੰੂ ਨਿਯਮਿਤ ਤੌਰ 'ਤੇ ਜਾਰੀ ਰੱਖੇਗਾ ਤਾਂ ਜੋ ਇਹ ਕਬਜ਼ੇ ਮੁੜ ਨਾ ਹੋ ਸਕਣ | ਲੋੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਹਰ ਹਫਤੇ ਮਾਨੀਟਰਿੰਗ ਰਿਪੋਰਟ ਤਿਆਰ ਕਰੇ ਤੇ ਜਿੱਥੇ ਮੁੜ ਕਬਜ਼ੇ ਹੁੰਦੇ ਹਨ | ਉਥੇ ਸਖਤ ਜੁਰਮਾਨਾ ਲਗਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮ 'ਤੇ ਕਾਰ ਚੜ੍ਹਾਉਣ ਦੇ ਮਾਮਲੇ 'ਚ ਚਾਲਕ ਗਿ੍ਫ਼ਤਾਰ ਅਗਲੀ ਖ਼ਬਰ ਨਗਰ ਨਿਗਮ ਦੀ ਬਿਲਡਿੰਗ ਬਰਾਂਚ 'ਚ ਵੱਡਾ ਖੁਲਾਸਾ <br/>
Ad Position 24