31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਵੈਟਰਨਰੀ ਯੂਨੀਵਰਸਿਟੀ ਦੀ ਕੌਮੀ ਸੇਵਾ ਯੋਜਨਾ ਇਕਾਈ ਨੇ ਮਨਾਇਆ ਰਾਸ਼ਟਰੀ ਏਕਤਾ ਦਿਵਸ <br/>

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਭਾਰਤ ਨੂੰ ਇਕਜੁੱਟ ਕਰਨ ਅਤੇ ਵਿਭਿੰਨਤਾ ਵਿਚ ਏਕਤਾ ਨੂੰ ਉਤਸ਼ਾਹਿਤ ਕਰਨ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਨੂੰ ਸਤਿਕਾਰ ਦੇਣ ਲਈ ਰਾਸ਼ਟਰੀ ਏਕਤਾ ਦਿਵਸ ਮਨਾਇਆ | ਯੂਨੀਵਰਸਿਟੀ ਦੇ ਐਨ.ਐਸ.ਐਸ. ਸਵੈ-ਸੇਵਕਾਂ ਨੇ ਲੁਧਿਆਣਾ, ਅੰਮਿ੍ਤਸਰ ਅਤੇ ਬਠਿੰਡਾ ਵਿਖੇ ਆਪਣੇ-ਆਪਣੇ ਕਾਲਜਾਂ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਉਂਦਿਆਂ ਸਰਦਾਰ ਵੱਲਭ ਭਾਈ ਪਟੇਲ ਵਿਸ਼ੇ 'ਤੇ ਕੁਇਜ਼ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਭਾਗ ਲਿਆ ਅਤੇ ਏਕਤਾ ਦੀ ਸਹੁੰ ਚੁੱਕੀ | ਡਾ. ਨਿਧੀ ਸ਼ਰਮਾ, ਸਹਾਇਕ ਨਿਰਦੇਸ਼ਕ ਪ੍ਰਕਾਸ਼ਨ ਅਤੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਨੇ ਦੱਸਿਆ ਕਿ ਕਾਲਜ ਆਫ਼ ਐਨੀਮਲ ਬਾਇਉਟੈਕਨਾਲੋਜੀ ਵਿਚ ਇਕ ਪੋਸਟਰ ਤਿਆਰ ਕਰਨ ਦਾ ਮੁਕਾਬਲਾ ਕਰਵਾਇਆ ਗਿਆ ਸੀ ਅਤੇ ਵਲੰਟੀਅਰਾਂ ਨੇ ਕੈਂਪਸ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਫ਼ਿਰੋਜ਼ਪੁਰ ਰੋਡ 'ਤੇ 2 ਕਿੱਲੋਮੀਟਰ ਦੀ ਪਦਯਾਤਰਾ ਲਈ ਜਾਂਦੇ ਸਮੇਂ ਹੱਥਾਂ ਵਿਚ ਇਹ ਪੋਸਟਰ ਫੜੇ ਹੋਏ ਸਨ | ਡਾ. ਨਰਿੰਦਰ ਕੁਮਾਰ, ਡਾ. ਵਿਸ਼ਾਲ ਸ਼ਰਮਾ ਅਤੇ ਡਾ. ਐਸ.ਐਸ. ਹਸਨ, ਵਿਭਿੰਨ ਕਾਲਜਾਂ ਦੇ ਐਨ.ਐਸ.ਐਸ. ਪ੍ਰੋਗਰਾਮ ਅਧਿਕਾਰੀ ਇਸ ਪੈਦਲ ਯਾਤਰਾ ਅਤੇ ਸਹੁੰ ਚੁੱਕ ਸਮਾਰੋਹ ਦੌਰਾਨ ਵਲੰਟੀਅਰਾਂ ਦੇ ਨਾਲ ਸਨ | ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਦੇ ਸਨਮਾਨ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਉਣ ਲਈ ਐਨ.ਐਸ.ਐਸ. ਵਲੰਟੀਅਰਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਵਿਚ 2025 ਵਿਚ ਡੇਂਗੂ ਤੇ ਚਿਕਨਗੁਨੀਆ ਦੇ ਮਾਮਲਿਆਂ ਵਿਚ ਵੱਡੀ ਕਮੀ ਦਰਜ-ਸਿਵਲ ਸਰਜਨ <br/> ਅਗਲੀ ਖ਼ਬਰ ਮਾਚਸ ਨਾਲ ਖੇਡਦਿਆਂ ਬੱਚੇ ਨੰੂ ਲੱਗੀ ਅੱਗ-ਮੌਕੇ 'ਤੇ ਮੌਤ
Ad Position 24