31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਾਚਸ ਨਾਲ ਖੇਡਦਿਆਂ ਬੱਚੇ ਨੰੂ ਲੱਗੀ ਅੱਗ-ਮੌਕੇ 'ਤੇ ਮੌਤ

Ad Position 21
No active advertisement
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਭਾਮੀਆਂ ਇਲਾਕੇ 'ਚ ਅੱਜ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਮਾਚਸ ਨਾਲ ਖੇਡਦਿਆਂ ਇਕ ਬੱਚੇ ਨੰੂ ਅੱਗ ਲੱਗ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਮੌਕੇ 'ਤੇ ਉਸ ਦੀ ਦੀ ਮੌਤ ਹੋ ਗਈ | ਮਿ੍ਤਕ ਬੱਚੇ ਦੀ ਪਹਿਚਾਣ ਅਰਜੁਨ ਉਰਫ਼ ਕਿਸ਼ਨ ਵਜੋਂ ਹੋਈ ਹੈ | ਉਸ ਦਾ ਪਿਤਾ ਤਿਲਕ ਇਕ ਫੈਕਟਰੀ ਵਿਚ ਕੰਮ ਕਰਦਾ ਹੈ ਤੇ ਉਸਦੇ ਅੱਠ ਬੱਚੇ ਹਨ ਅਤੇ ਹਾਦਸੇ ਦੇ ਸਮੇਂ ਉਹ ਫ਼ੈਕਟਰੀ ਵਿਚ ਡਿਊਟੀ 'ਤੇ ਗਿਆ ਹੋਇਆ ਸੀ | ਉਸ ਦੱਸਿਆ ਕਿ ਉਸਦਾ ਇਕ ਬੱਚਾ ਉਸ ਨੰੂ ਫ਼ੈਕਟਰੀ ਤੋਂ ਬੁਲਾਉਣ ਲਈ ਆਇਆ ਤੇ ਉਸ ਨੇ ਦੱਸਿਆ ਕਿ ਉਸਦੇ ਛੋਟੇ ਪੁੱਤਰ ਅਰਜੁਨ (1) ਸਾਲ ਨੰੂ ਅੱਗ ਲੱਗ ਗਈ ਹੈ | ਜਦੋਂ ਉਹ ਤੁਰੰਤ ਘਰ ਪਹੁੰਚਿਆ ਤਾਂ ਝੁਲਸੇ ਬੱਚੇ ਨੰੂ ਚੁੱਕ ਕੇ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਸ ਨੰੂ ਮਿ੍ਤਕ ਘੋਸ਼ਿਤ ਕਰ ਦਿੱਤਾ | ਮਿ੍ਤਕ ਬੱਚੇ ਦੀ ਮਾਤਾ ਰੀਨਾ ਦੇਵੀ ਦੇ ਦੱਸਿਆ ਕਿ ਬੱਚੇ ਨੰੂ ਸੁਲਾ ਕੇ ਉਹ ਆਪਣੇ ਪਤੀ ਨੰੂ ਖਾਣਾ ਦੇਣ ਲਈ ਉਸਦੀ ਫ਼ੈਕਟਰੀ ਗਈ ਹੋਈ ਸੀ | ਜਦ ਉਹ ਫ਼ੈਕਟਰੀ ਤੋਂ ਵਾਪਸ ਪਹੁੰਚੀ ਤਾਂ ਉਸਦਾ ਛੋਟਾ ਪੁੱਤਰ ਕੰਬਲ ਵਿਚ ਲਿਪਟਿਆ ਹੋਇਆ ਬੁਰੀ ਤਰ੍ਹਾਂ ਨਾਲ ਸੜ ਚੁੱਕਿਆ ਸੀ | ਉਸਨੇ ਦੱਸਿਆ ਕਿ ਘਰ ਦੇ ਅੰਦਰ ਉਸਦੇ ਬੱਚੇ ਮਾਚਸ ਨਾਲ ਖੇਡ ਰਹੇ ਸਨ ਤੇ ਇਕ ਚਿੰਗਾਰੀ ਨਾਲ ਕੰਬਲ 'ਚ ਅੱਗ ਲੱਗ ਗਈ, ਜਿਸ ਨਾਲ ਉਸਦਾ ਛੋਟਾ ਪੁੱਤਰ ਅਰਜੁਨ ਝੁਲਸ ਗਿਆ ਤੇ ਉਸਦੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਦੀ ਕੌਮੀ ਸੇਵਾ ਯੋਜਨਾ ਇਕਾਈ ਨੇ ਮਨਾਇਆ ਰਾਸ਼ਟਰੀ ਏਕਤਾ ਦਿਵਸ <br/> ਅਗਲੀ ਖ਼ਬਰ ਕਾਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨੌਜਵਾਨ ਖ਼ਿਲਾਫ਼ ਕੇਸ ਦਰਜ
Ad Position 24