31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਲਾਕ ਪੱਧਰੀ ਖੇਡਾਂ ਹਰਨਾਮਪੁਰਾ ਦੀ ਖੇਡ ਗਰਾਊਾਡ 'ਚ ਸਮਾਪਤ <br/>

Ad Position 21
No active advertisement
ਅਜੀਤ ਡੈਸਕ 02-11-2025
ਆਲਮਗੀਰ, 1 ਨਵੰਬਰ (ਜਰਨੈਲ ਸਿੰਘ ਪੱਟੀ)-ਬਲਾਕ ਡੇਹਲੋਂ-1 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਹਰਨਾਮਪੁਰਾ ਸੈਂਟਰ ਸਕੂਲ ਵਿਖੇ ਕਰਵਾਈਆਂ ਗਈਆਂ | ਖੇਡਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਗਰੇਵਾਲ ਨੇ ਕੀਤਾ | ਇਹ ਬਲਾਕ ਪੱਧਰੀ ਖੇਡਾਂ ਬਲਾਕ ਸਪੋਰਟਸ ਅਫ਼ਸਰ ਕਮਲੇਸ਼ ਕੌਰ, ਸੈਂਟਰ ਹੈਡ ਟੀਚਰ ਹਰਨਾਮਪੁਰਾ ਕੰਵਲਜੀਤ ਕੌਰ, ਸੀ. ਐਚ. ਟੀ. ਡੇਹਲੋਂ ਮਨਜੀਤ ਕੌਰ, ਸੀ. ਐਚ. ਟੀ. ਝੱਮਟ ਮਨਿੰਦਰਪਾਲ ਕੌਰ, ਸੀ. ਐਚ. ਟੀ. ਘਵੱਦੀ ਇੰਦਰਜੀਤ ਕੌਰ, ਇੰਚਾਰਜ ਸੀ. ਐਚ. ਟੀ. ਭਿੱਖੀ ਖੱਟੜਾ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ | ਖੇਡ ਮੁਕਾਬਲਿਆਂ ਦੀ ਸ਼ੁਰੂਆਤ ਆਈਆਂ ਸ਼ਖ਼ਸੀਅਤਾਂ ਨੇ ਰੀਬਨ ਕੱਟ ਕੇ ਤੇ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ | ਇਸ ਤੋਂ ਬਾਅਦ ਸਾਰੇ ਸੈਂਟਰਾਂ ਦੇ ਵਿਦਿਆਰਥੀਆਂ ਦੁਆਰਾ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ | ਦੋ ਦਿਨ ਚਲੀਆਂ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਸੈਂਟਰ ਹਰਨਾਮਪੁਰਾ ਵਲੋਂ ਬੜੀ ਹੀ ਧੂਮ-ਧਾਮ ਨਾਲ ਕੀਤਾ | ਖੇਡ ਸਮਾਗਮ ਦੌਰਾਨ ਫੁੱਟਬਾਲ, ਕਬੱਡੀ ਸਰਕਲ, ਕਬੱਡੀ ਨੈਸ਼ਨਲ, ਖੋ-ਖੋ, ਬੈਡਮਿੰਟਨ ਅਤੇ ਕਰਾਟੇ ਦੇ ਮੁਕਾਬਲੇ ਕਰਵਾਏ ਗਏ | ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਮੈਡਲਾਂ, ਟਰਾਫ਼ੀਆਂ ਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ | ਦੂਜੇ ਦਿਨ ਸ਼ਤਰੰਜ, ਕੁਸ਼ਤੀਆਂ, ਐਥਲੈਟਿਕਸ, ਰੱਸਾਕਸ਼ੀ, ਸ਼ਾਟ ਪੁੱਟ ਤੇ ਲੰਬੀ ਛਾਲ ਦੇ ਮੁਕਾਬਲੇ ਹੋਏ | ਵੱਖ-ਵੱਖ ਸੈਂਟਰਾਂ ਦੇ ਕੋਚਾਂ ਨੇ ਖਿਡਾਰੀਆਂ ਨੂੰ ਵਧੀਆ ਤਿਆਰੀ ਕਰਵਾਈ ਹੋਈ ਸੀ, ਜਿਸ ਕਾਰਨ ਫਸਵੇਂ ਮੁਕਾਬਲੇ ਹੋਏ | ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਤਗਮਿਆਂ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਓਵਰਆਲ ਟਰਾਫ਼ੀ ਸੈਂਟਰ ਹਰਨਾਮਪੁਰਾ ਨੇ ਜਿੱਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਪੰਚ ਦਲਜੀਤ ਸਿੰਘ ਹਰਨਾਮਪੁਰਾ ਨੇ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਕੂਲ ਦੀ ਭਲਾਈ ਹਿੱਤ ਪੰਚਾਇਤ ਵਲੋਂ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ | ਅਧਿਆਪਕਾਂ ਵਲੋਂ ਸਰਪੰਚ ਦਲਜੀਤ ਸਿੰਘ ਹਰਨਾਮਪੁਰਾ, ਮੁੱਖ ਸਹਯੋਗੀ ਸਰਬਪ੍ਰੀਤ ਸਿੰਘ, ਪੰਚ ਕਮਿੱਕਰ ਸਿੰਘ ਤੇ ਨਗਰ ਪੰਚਾਇਤ ਹਰਨਾਮਪੁਰਾ ਨੂੰ ਸਨਮਾਨਿਤ ਕੀਤਾ | ਅਧਿਆਪਕਾਂ ਨੇ ਨਗਰ ਪੰਚਾਇਤ ਵਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ | ਸੈਂਟਰ ਹੈਡ ਟੀਚਰ ਹਰਨਾਮਪੁਰਾ ਕੰਵਲਜੀਤ ਕੌਰ ਗ੍ਰਾਮ ਪੰਚਾਇਤ ਹਰਨਾਮਪੁਰਾ ਅਤੇ ਸਮੂਹ ਪਿੰਡ ਵਾਸੀ ਹਰਨਾਮਪੁਰਾ ਵੱਲੋਂ ਕੀਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਬਲਾਕ ਡੇਹਲੋਂ-1 ਦੇ ਸਮੂਹ ਅਧਿਆਪਕਾ ਦਾ ਖੇਡ ਆਯੋਜਨ ਨੂੰ ਵਧੀਆ ਢੰਗ ਨਾਲ ਸਿਰੇ ਚੜਾਉਣ ਲਈ ਧੰਨਵਾਦ ਕੀਤਾ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ |


ਖੇਡ ਸਮਾਗਮ ਦੌਰਾਨ ਵਿਦਿਆਰਥੀ ਰੱਸਾਕਸ਼ੀ 'ਤੇ ਜ਼ੋਰ ਅਜਮਾਈ ਕਰਦੇ ਹੋਏ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਸੈਂਟਰ ਹੈਡ ਟੀਚਰ ਕਵਲਜੀਤ ਕੌਰ ਤੇ ਹੋਰ | ਤਸਵੀਰ : ਜਰਨੈਲ ਸਿੰਘ ਪੱਟੀ


Ad Position 22
No active advertisement
ਪਿਛਲੀ ਖ਼ਬਰ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਲੋਂ ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਵਿਖੇ ਹਰੀ-ਭਰੀ ਮੁਹਿੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ ਹਰਨਾਮਪੁਰਾ ਦੀ ਖੇਡ ਗਰਾਊਾਡ 'ਚ ਸਮਾਪਤ <br/>
Ad Position 24