31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਲੋਂ ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਵਿਖੇ ਹਰੀ-ਭਰੀ ਮੁਹਿੰਮ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 02-11-2025
ਫੁੱਲਾਂਵਾਲ, 1 ਨਵੰਬਰ (ਮਨਜੀਤ ਸਿੰਘ ਦੁੱਗਰੀ)-ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ, ਲੁਧਿਆਣਾ ਵਲੋਂ ''ਰੁੱਖ ਲਗਾਓ, ਧਰਤੀ ਬਚਾਓ'' ਥੀਮ ਹੇਠ ਪਹਿਲਕਦਮੀ ਕਰਦਿਆਂ ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਇਕ ਪ੍ਰੇਰਨਾਦਾਇਕ ਜਾਗਰੂਕਤਾ ਸੈਸ਼ਨ ਅਤੇ ਰੁੱਖ ਲਗਾਉਣ ਦਾ ਆਗਾਜ਼ ਕਰਦਿਆਂ ਹਰੀ-ਭਰੀ ਮੁਹਿੰਮ ਦੀ ਸ਼ੁਰੂਆਤ ਕੀਤੀ | ਡਾ. ਸ਼ੀਬਾ ਟੱਕਰ, ਪੋ੍ਰਫ਼ੈਸਰ ਕਾਰਡੀਓਲੋਜੀ ਵਿਭਾਗ, ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਿਹਤਮੰਦ ਦਿਲ ਲਈ ਸਿਹਤਮੰਦ ਵਾਤਾਵਰਣ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਡਾ. ਏਕਤਾ ਬਾਂਸਲ (ਪ੍ਰੋਫ਼ੈਸਰ ਅਤੇ ਮੁਖੀ, ਬਾਇਓ ਕੈਮਿਸਟਰੀ ਵਿਭਾਗ, ਡੀ.ਐਮ.ਸੀ.ਐਚ.), ਡਾ. ਨੰਦਿਤਾ ਮੈਣੀ ਜਿੰਦਲ (ਐਸੋਸੀਏਟ ਪ੍ਰੋਫੈਸਰ, ਡੀ.ਐਮ.ਸੀ.ਐਚ), ਡਾ. ਪ੍ਰਕਾਸ਼ ਸਿੰਘ (ਡਿਪਟੀ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ) ਵਿਸ਼ਵਨਾਥ ਮੌਰੀਆ, ਲੱਕੀ ਮੌਰੀਆ ਅਤੇ ਵਿਜੇ ਕੇ. ਮੌਰੀਆ, ਮੌਨਿਕਾ ਵਿਜ, ਓ.ਪੀ.ਡੀ. ਕੋਆਰਡੀਨੇਟਰ, ਹੀਰੋ ਡੀ.ਐਮ.ਸੀ ਹਾਰਟ ਇੰਸਟੀਚਿਊਟ, ਬੰਸੀ ਲਾਲ ਮੌਰੀਆ, ਸੇਵਾਮੁਕਤ ਐਡਵੋਕੇਟ ਭਾਵਨਾ ਮੌਰੀਆ ਸਮਾਜ ਸੇਵਿਕਾ ਸ਼ਾਮਿਲ ਸਨ | ਪਿ੍ੰਸੀਪਲ ਕਿ੍ਤਿਕਾ ਸੇਠ ਨੇ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਦਾ ਇਸ ਅਰਥਪੂਰਨ ਸਹਿਯੋਗ ਲਈ ਧੰਨਵਾਦ ਕੀਤਾ |ਐਐ

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਦੀ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਕੇਸ ਦਰਜ... ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ ਹਰਨਾਮਪੁਰਾ ਦੀ ਖੇਡ ਗਰਾਊਾਡ 'ਚ ਸਮਾਪਤ <br/>
Ad Position 24