22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਆਨਲਾਈਨ ਲਾਟਰੀ ਰਾਹੀਂ ਪੈਸੇ ਲੁੱਟਣ ਵਾਲੇ ਠੱਗਾਂ ਤੋਂ ਬਚਣ ਲੋਕ-ਮਨਮੀਤ ਗਾਂਧੀ <br/>

Ad Position 21
No active advertisement
ਅਜੀਤ ਡੈਸਕ 04-11-2025
ਲੁਧਿਆਣਾ, 3 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਆਨਲਾਈਨ ਲਾਟਰੀ ਦੇ ਨਾਮ 'ਤੇ ਲੋਕਾਂ ਨਾਲ ਹੋ ਰਹੀ ਧੋਖਾਧੜੀ ਨੂੰ ਲੈ ਕੇ ਅਕਸਰ ਕਈ ਮਾਮਲੇ ਸਾਹਮਣੇ ਆਉਂਦੇ ਹਨ | ਇਸ ਸਬੰਧ ਵਿਚ ਗਾਂਧੀ ਬ੍ਰਦਰਜ਼ ਦੇ ਮੁਖੀ ਮਨਮੀਤ ਗਾਂਧੀ ਨੇ ਲੋਕਾਂ ਨੂੰ ਆਨਲਾਈਨ ਲਾਟਰੀ ਦੇ ਨਾਮ 'ਤੇ ਠੱਗੀ ਕਰਨ ਵਾਲੇ ਅਨਸਰਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਹੈ | ਸਥਾਨਕ ਘੰਟਾ ਘਰ ਚੌਕ ਲਾਟਰੀ ਮਾਰਕੀਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਮੀਤ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਯੂ-ਟਿਊਬ ਵਰਗੇ ਸੋਸ਼ਲ ਮੀਡੀਆ ਪੇਜਾਂ ਜਾਂ ਫਿਰ ਹੋਰ ਤਰੀਕਿਆਂ ਰਾਹੀਂ ਆਨਲਾਈਨ ਲਾਟਰੀ ਵੇਚਣ ਵਾਲਿਆਂ ਤੋਂ ਸਾਵਧਾਨ ਹੋਣ ਦੀ ਅਪੀਲ ਕੀਤੀ ਜਾਂਦੀ ਹੈ | ਉਨ੍ਹਾਂ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ, ਜਿਸ ਵਿਚ ਲੋਕਾਂ ਨੂੰ ਗਾਂਧੀ ਬ੍ਰਦਰਜ਼ ਦੇ ਨਾਮ ਉਪਰ ਬਣੇ ਫਰਜੀ ਸੋਸ਼ਲ ਮੀਡੀਆ ਪੇਜਾਂ ਰਾਹੀਂ ਲੱਖਾਂ ਰੁਪਏ ਦਾ ਚੂਨਾ ਲੱਗਿਆ ਹੈ | ਲੋਕ ਸਿਰਫ਼ ਦੁਕਾਨ ਤੋਂ ਹੀ ਲਾਟਰੀ ਟਿਕਟ ਖਰੀਦਣ, ਕਿਸੇ ਵੀ ਵਟਸਐਪ ਨੰਬਰ ਤੋਂ ਲਾਟਰੀ ਨਾ ਲਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਲਾਟਰੀ ਦੇ ਨਾਲ ਨਤੀਜਾ ਦੇਖਣਾ ਹੈ, ਤਾਂ ਉਹ ਦੁਕਾਨ ਜਾਂ ਫਿਰ ਲਾਟਰੀ ਪਿੱਛੇ ਦਰਜ ਸਰਕਾਰੀ ਵੈੱਬਸਾਈਟ ਜਾਂ ਫਿਰ ਅਖ਼ਬਾਰ ਵਿਚ ਦੇਖੋ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਕੰਪਨੀ ਦੇ ਮੁਲਾਜ਼ਮ ਦੀ ਮÏਤ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24