ਲੁਧਿਆਣਾ, 3 ਨਵੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਵਲੋਂ ਆਈ.ਏ.ਪੀ.ਐਸ.ਐਮ. ਅਤੇ ਆਈ.ਸੀ.ਐਮ.ਆਰ. ਦੇ ਸਾਂਝੇ ਉਪਰਾਲੇ ਹੇਠ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਵਲੋਂ ਰੂਰਲ ਹੈਲਥ ਟਰੇਨਿੰਗ ਸੈਂਟਰ ਪੋਹੀਰ ਵਿਚ 'ਵਨ ਹੈਲਥ' ਵਿਸ਼ੇ 'ਤੇ ਜਾਗਰੂਕਤਾ ਸੈਸ਼ਨ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ¢ ਇਸ ਵਿਚ ਮੈਡੀਕਲ ਅਤੇ ਨਰਸਿੰਗ ਵਿਦਿਆਰਥੀਆਂ, ਹੈਲਥਕੇਅਰ ਵਰਕਰਾਂ ਅਤੇ ਐਨ.ਜੀ.ਓ. ਨੇ ਪਿੰਡ ਦੇ ਭਾਈਚਾਰੇ ਲਈ ਹਿੱਸਾ ਲਿਆ¢ ਆਪਣੇ ਸੁਨੇਹੇ ਵਿਚ ਹਸਪਤਾਲ ਮੈਨੇਜਿੰਗ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਤੇ ਵਧਾਈ ਦਿੱਤੀ¢ ਪਿ੍ੰਸੀਪਲ ਡਾ. ਜੀ. ਐਸ. ਵਾਂਡਰ ਨੇ ਵਿਦਿਆਰਥੀਆਂ ਅਤੇ ਸਮਾਜ ਨੂੰ ਇਸ ਉਦੇਸ਼ ਪ੍ਰਤੀ ਸਮਰਪਿਤ ਹੋਣ ਦਾ ਸੰਦੇਸ਼ ਦਿੱਤਾ¢ ਇਸ ਮÏਕੇ 'ਤੇ ਡਾ. ਅਨੁਰਾਗ ਚÏਧਰੀ, ਪ੍ਰੋਫੈਸਰ ਅਤੇ ਵਿਭਾਗ ਮੁਖੀ ਨੇ 'ਵਨ ਵਰਲਡ, ਵਨ ਹੈਲਥ ਯੂਨਾਈਟਿਡ ਫ਼ੋਰ ਹਿਊਮਨ, ਐਨੀਮਲ ਐਂਡ ਇਨਵਾਇਰਮੈਂਟਲ ਵੈਲਬੀਇੰਗ' ਥੀਮ ਦਾ ਵਿਸਤਾਰ ਨਾਲ ਜ਼ਿਕਰ ਕੀਤਾ ¢ ਡਾ. ਸਰਿਤ ਸ਼ਰਮਾ ਨੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਬਾਰੇ ਜਾਗਰੂਕਤਾ ਦਿੱਤੀ¢ ਡਾ. ਮਹੇਸ਼ ਸਤੀਜਾ, ਜੋ ਕਿ ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਸਨ ਨੇ ਰੇਬੀਜ਼ ਵਰਗੀਆਂ ਜੂਨੋਟਿਕ ਬਿਮਾਰੀਆਂ ਦੀ ਰੋਕਥਾਮ ਬਾਰੇ ਗੱਲ ਕੀਤੀ¢ ਡਾ.ਸੁਰਿੰਦਰ ਪਾਲ ਸਿੰਘ, ਇੰਚਾਰਜ ਆਰ.ਐਚ.ਸੀ ਪੋਹੀਰ ਨੇ ਖਾਣੇ ਦੀ ਸੁਰੱਖਿਆ ਅਤੇ ਪੋਸ਼ਣ ਉੱਤੇ ਜ਼ੋਰ ਦਿੱਤਾ¢ ਡਾ. ਪ੍ਰਾਂਜਲ ਸ਼ਰਮਾ ਨੇ ਧੰਨਵਾਦ ਪ੍ਰਗਟ ਕੀਤਾ ¢ ਇਸ ਮÏਕੇ ਮਨੀਸ਼ਾ, ਨਰਸਿੰਗ ਵਿਦਿਆਰਥੀਆਂ, ਮਿਸਟਰ ਮਨਜੀਤ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ, ਹੈਲਥਕੇਅਰ ਵਰਕਰਾਂ ਅਤੇ ਇੰਟਰਨਜ਼ ਦਾ ਜਿਨ੍ਹਾਂ ਨੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਹਿੱਸਾ ਲਿਆ¢