03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰਦੁਆਰਾ ਨਾਨਕਸਰ ਵਿਖੇ ਚਾਰ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਜੈਕਾਰਿਆਂ ਦੀ ਗੂੰਜ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਪਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਨਾਨਕਸਰ ਸਾਹਿਬ, ਸਮਰਾਲਾ ਚੌਕ ਲੁਧਿਆਣਾ ਵਿਖੇ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੀ ਸਮਾਪਤੀ ਜੈਕਾਰਿਆਂ ਦੀ ਗੂੰਜ ਅਤੇ ਸਰਬੱਤ ਦੇ ਭਲੇ ਵਿਚ ਅਰਦਾਸ ਨਾਲ ਹੋਈ¢ ਬਾਬਾ ਅਨਹਦਰਾਜ ਸਿੰਘ ਦੀ ਦੇਖ-ਰੇਖ ਹੇਠ ਗੁਰਮਤਿ ਸਮਾਗਮ ਦੇ ਚੌਥੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਸਾਹਿਬ ਵਿਚ ਫੁੱਲਾਂ ਨਾਲ ਸਜਾ ਕੇ ਪੰਜ ਪਿਆਰੇ, ਨਿਹੰਗ ਸਿੰਘਾਂ ਅਤੇ ਸੰਗਤਾਂ ਦੇ ਭਰਪੂਰ ਇਕੱਠ ਅਤੇ ਬੈਂਡ ਬਾਜ਼ਿਆਂ ਨਾਲ ਨਗਰ ਕੀਰਤਨ ਦੇ ਰੂਪ ਵਿਚ ਕੀਰਤਨ ਦਰਬਾਰ ਵਿਚ ਸੁਸ਼ੋਭਿਤ ਕੀਤਾ ਗਿਆ ¢ ਰੈਣ ਸਬਾਈ ਕੀਰਤਨ ਦਰਬਾਰ ਵਿਚ ਬਾਬਾ ਅਨਹਦਰਾਜ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ¢ ਬਾਬਾ ਅਨਹਦਰਾਜ ਸਿੰਘ ਨੇ ਕਿਹਾ ਕਿ ਸੰਤ ਬਾਬਾ ਜਸਵੰਤ ਸਿੰਘ ਜੀ ਨੇ ਨਾ ਕੇਵਲ ਇੱਥੇ ਹੀ, ਬਲਕਿ ਵਿਦੇਸ਼ਾਂ ਵਿਚ ਲੋਕਾਂ ਨੂੰ ਗੁਰੂ ਦੇ ਲੜ ਲਾ ਕੇ ਗੁਰੂ ਵਾਲਾ ਬਣਾਇਆ ¢ ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ, ਜਿਸਨੂੰ ਬਾਬਾ ਜਸਵੰਤ ਸਿੰਘ ਜੀ ਨੇ ਬਖ਼ੂਬੀ ਨਿਭਾਇਆ ¢ ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਬਦ ਗੁਰੂ ਨਾਲ ਜੁੜ ਕੇ ਸਰਬੱਤ ਦੇ ਭਲੇ ਅਤੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਲਈ ਕੰਮ ਕਰਦੇ ਰਹਿਣ¢ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਬਾਬਾ ਬੰਤਾ ਸਿੰਘ ਤਰਨਤਾਰਨ, ਗਿਆਨੀ ਫੂਲਾ ਸਿੰਘ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਭਾਈ ਰਣਜੀਤ ਸਿੰਘ ਹਰਖੋਵਾਲ, ਗਿਆਨੀ ਅਜੀਤ ਸਿੰਘ ਖੋਸਾ ਕੋਟਲਾ, ਭਾਈ ਸ਼ੂਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵੀਰ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਸਤਨਿੰਦਰ ਸਿੰਘ ਬੋਦਲ, ਭਾਈ ਬਿੰਦਰ ਸਿੰਘ, ਭਾਈ ਦਲੀਪ ਸਿੰਘ ਫ਼ੱਕਰ, ਭਾਈ ਲਾਲ ਸਿੰਘ ਫ਼ੱਕਰ, ਭਾਈ ਜਗਦੀਪ ਸਿੰਘ ਚਮਕÏਰ ਸਾਹਿਬ, ਭਾਈ ਤਰਲੋਚਨ ਸਿੰਘ ਗੁਰਦੁਆਰਾ ਆਲਮਗੀਰ ਸਾਹਿਬ, ਭਾਈ ਹਰਦੀਪ ਸਿੰਘ ਲੁਧਿਆਣਾ, ਭਾਈ ਮਹਾਗੁਰਜੋਤ ਸਿੰਘ ਜਗਾਧਰੀ ਆਦਿ ਨੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ¢ ਇਸ ਮÏਕੇ ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ (ਦੋਵੇਂ ਵਿਧਾਇਕ), ਮਹੇਸ਼ਇੰਦਰ ਸਿੰਘ (ਸਾਬਕਾ ਮੰਤਰੀ), ਅਮਰਜੀਤ ਸਿੰਘ ਟਿੱਕਾ, ਬੀਬੀ ਰਮਨਦੀਪ ਕੌਰ ਸੀ.ਐਮ.ਓ. ਲੁਧਿ., ਤਰਸੇਮ ਸਿੰਘ ਭਿੰਡਰ ਚੇਅਰਮੈਨ ਨਗਰ ਸੁਧਾਰ ਟਰੱਸਟ, ਰਾਜਵੰਤ ਸਿੰਘ ਵੋਹਰਾ, ਕੁਲਦੀਪ ਸਿੰਘ ਸਾਬਕਾ ਇਨਕਮ ਟੈਕਸ ਕਮਿਸ਼ਨਰ, ਹਰਮਿੰਦਰ ਸਿੰਘ ਸ੍ਰੀ ਸੁਖਮਨੀ ਸੇਵਾ ਸੁਸਾਇਟੀ, ਗੁਰਮੀਤ ਸਿੰਘ, ਭੁਪਿੰਦਰ ਸਿੰਘ ਗੁਰਦੁਆਰਾ ਕਲਗੀਧਰ ਸਾਹਿਬ, ਡਾ. ਪਰਮਿੰਦਰ ਸਿੰਘ ਡੀ.ਐਮ.ਸੀ., ਡਾ. ਅਲੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਨਮੀਤਾ ਸਿੰਘ ਪਿ੍ੰਸੀਪਲ ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਆਦਿ ਹਾਜ਼ਰ ਸਨ | ਉਘੇ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਗੁਰਮਤਿ ਸਮਾਗਮ ਦÏਰਾਨ ਸਟੇਜ ਦਾ ਸੰਚਾਲਨ ਕੀਤਾ ਅਖ਼ੀਰ ਬਾਬਾ ਅਨਹਦਰਾਜ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਕਾਰ ਵਿਚ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਹਿੱਸੇਦਾਰ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਰੈਸਟੋਰੈਂਟ ਮਾਲਕਣ ਖ਼ਿਲਾਫ਼ ਕੇਸ ਦਰਜ <br/>
Ad Position 24