03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਿੱਸੇਦਾਰ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਰੈਸਟੋਰੈਂਟ ਮਾਲਕਣ ਖ਼ਿਲਾਫ਼ ਕੇਸ ਦਰਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਹਿੱਸੇਦਾਰ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਸਰਾਭਾ ਨਗਰ ਸਥਿਤ ਗਾਰਡਨ ਕੈਫ਼ੇ ਦੀ ਮਾਲਕਣ ਹਰਪ੍ਰੀਤ ਕÏਰ ਬਰਾੜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ¢ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਾਰਡ ਨੰਬਰ 18 ਦੇ ਭਾਜਪਾ ਕੌਂਸਲਰ ਅਨਿਲ ਭਾਰਦਵਾਜ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਹਰਪ੍ਰੀਤ ਕੌਰ ਬਰਾੜ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਅÏਰਤ ਸਰਾਭਾ ਨਗਰ ਵਿਚ ਗਾਰਡਨ ਕੈਫ਼ੇ ਨਾਮ ਦਾ ਰੈਸਟੋਰੈਂਟ ਚਲਾ ਰਹੀ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੀ ਜਾਣਕਾਰ ਹੈ | ਉਹ ਦੱਸਿਆ ਕਿ ਉਹ ਫ਼ਰਨੀਚਰ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਨੇ ਉਕਤ ਕਥਿਤ ਦੋਸ਼ੀ ਨਾਲ ਮਿਲ ਕੇ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ 2022 ਵਿਚ ਹਰਪ੍ਰੀਤ ਕÏਰ ਬਰਾੜ ਨਾਲ ਉਸਦੀ ਹਿੱਸੇਦਾਰੀ ਹੋਈ ਸੀ, ਜਿਸ ਵਿਚ ਉਸ ਦਾ 50 ਪ੍ਰਤੀਸ਼ਤ ਹਿੱਸਾ ਸੀ | ਇਸ ਲਈ ਉਨ੍ਹਾਂ ਨੇ ਪਿੰਡ ਬੱਦੋਵਾਲ ਵਿਚ ਕਿਰਾਏ 'ਤੇ ਜ਼ਮੀਨ ਵੀ ਲਈ, ਜਿਸ ਵਿਚ ਉਹ ਫ਼ਰਨੀਚਰ ਦਾ ਸਾਮਾਨ ਰੱਖਦੇ ਸਨ¢ ਉਸ ਦੱਸਿਆ ਕਿ ਬਾਅਦ ਵਿਚ ਹਰਪ੍ਰੀਤ ਕÏਰ ਨੇ ਕਥਿਤ ਤÏਰ 'ਤੇ ਬੈਂਕ ਵਿਚ ਅਧਿਕਾਰੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਖਾਤਾ ਖੁਲ੍ਹਵਾ ਲਿਆ ਅਤੇ ਫ਼ਰਮ ਦੇ ਪੈਸੇ ਉਸ ਵਿਚ ਤਬਦੀਲ ਕਰਨ ਲੱਗ ਪਈ | ਉਸ ਦੱਸਿਆ ਕਿ ਜਦੋਂ ਉਸ ਨੂੰ ਇਸ ਦਾ ਪਤਾ ਲੱਗਿਆ ਤਾਂ ਉਸਨੇ ਹਰਪ੍ਰੀਤ ਕÏਰ ਬਰਾੜ ਨਾਲ ਗੱਲਬਾਤ ਕੀਤੀ, ਜਿਸ 'ਤੇ ਉਸ ਵਲੋਂ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ¢ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਵਿਖੇ ਚਾਰ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਜੈਕਾਰਿਆਂ ਦੀ ਗੂੰਜ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ... ਅਗਲੀ ਖ਼ਬਰ ਪ੍ਰਦੂਸ਼ਣ ਨੰੂ ਲੈ ਕੇ ਬੁੱਢਾ ਦਰਿਆ ਫਿਰ ਵਿਵਾਦਾਂ 'ਚ
Ad Position 24