ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 7ਵੀਂ ਬੀ.ਐਨ. ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਸਹਿਯੋਗ ਨਾਲ ਮੌਂਟੀ ਕਾਰਲੋ ਫੈਸ਼ਨਜ਼ ਲਿਮਟਿਡ, ਸ਼ੇਰਪੁਰ ਵਿਖੇ ਇਕ ਭੂਚਾਲ ਨਿਕਾਸੀ ਮੌਕ ਡਿ੍ਲ ਕਰਵਾਈ ਗਈ | ਇਸ ਮੌਕ ਡਰਿੱਲ ਦਾ ਉਦੇਸ਼ ਲੋਕਾਂ ਨੂੰ ਭੂਚਾਲ ਵਰਗੇ ਐਮਰਜੈਂਸੀ ਹਾਲਾਤਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਆਮ ਲੋਕ ਭੂਚਾਲ ਆਉਣ ਸਮੇਂ ਆਪਣੀ ਹਿੰਮਤ ਅਤੇ ਵਿਸ਼ਵਾਸ ਨਾਲ ਇਸ ਆਪਦਾ ਨਾਲ ਨਜਿੱਠਣ ਦੇ ਯੋਗ ਬਣ ਸਕਣ | ਮੌਕ ਡਿ੍ਲ ਦੌਰਾਨ ਰੋਕਥਾਮ ਉਪਾਅ ਅਤੇ ਬਚਾਅ ਪ੍ਰਕਿਰਿਆਵਾਂ ਦੇ ਨਾਲ-ਨਾਲ ਭੂਚਾਲ ਦੇ ਸਮੇਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਨ.ਡੀ.ਆਰ.ਐਫ. ਦੇ ਮੈਂਬਰਾਂ ਨੇ ਲੋਕਾਂ ਨੂੰ ਸੁਰੱਖਿਅਤ ਨਿਕਾਸੀ ਵਿਚ ਮਾਰਗਦਰਸ਼ਨ ਅਤੇ ਮਦਦ ਕੀਤੀ |