16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਈ.ਸੀ.ਏ.ਆਈ. ਲੁਧਿਆਣਾ ਦੇ ਸੀ.ਏ. ਵਿਦਿਆਰਥੀਆਂ ਨੇ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਦਾ ਕੀਤਾ ਦੌਰਾ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਇਆਲੀ/ਥਰੀਕੇ, 7 ਦਸੰਬਰ (ਮਨਜੀਤ ਸਿੰਘ ਦੁੱਗਰੀ)-ਨਿਕਾਸਾ (ਐਨ.ਆਈ.ਆਰ.ਸੀ.) ਅਤੇ ਆਈ.ਸੀ.ਏ.ਆਈ. ਲੁਧਿਆਣਾ ਸ਼ਾਖਾ ਵਲੋਂ ਸੀ.ਏ. ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਨਵੀਂ ਦਿੱਲੀ ਸਥਿਤ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਦਾ ਦੌਰਾ ਲੁਧਿਆਣਾ ਸ਼ਾਖਾ ਦੇ ਚੇਅਰਮੈਨ ਸੀ.ਏ. ਮੋਹਿਤ ਵਾਸਨ ਅਤੇ ਸੀ.ਏ. ਅਵਨੀਤ ਸਿੰਘ ਚੇਅਰਪਰਸਨ ਨਿਕਾਸਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਦੋਵੇਂ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ | ਇਸ ਵਿਸ਼ੇਸ਼ ਦੌਰੇ ਨੂੰ ਸਫਲ ਬਣਾਉਣ ਵਿਚ ਨਿਕਾਸਾ ਲੁਧਿਆਣਾ ਟੀਮ ਵਾਈਸ ਚੇਅਰਮੈਨ ਨਿਤੀਸ਼ ਕਪੂਰ, ਸੈਕਟਰੀ ਭੁਵਨ ਸਿੰਗਲਾ, ਟ੍ਰੈਜ਼ਰਰ ਵਰੁਣ ਗਰਗ, ਸਪੋਰਟਸ ਸੈਕਟਰੀ ਹਨੀ ਕੁਮਾਰ, ਕਲਚਰਲ ਸੈਕਟਰੀ ਮਹਿਕ ਜੈਨ ਅਤੇ ਸਟੂਡੈਂਟ ਗ੍ਰੀਵੈਂਸ ਹੈੱਡ ਖ਼ੁਸ਼ੀ ਬੰਸਲ ਦਾ ਵਿਸ਼ੇਸ਼ ਸਹਿਯੋਗ ਰਿਹਾ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਭਾਮੀਆਂ ਖ਼ੁਰਦ 'ਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕੀਪੀ ਨੂੰ ਮਿਲੀ ਮਜ਼ਬੂਤੀ ਅਗਲੀ ਖ਼ਬਰ ਘਰ ਨੂੰ ਲੱਗੀ ਅੱਗ-ਵੱਡਾ ਹਾਦਸਾ ਟਲਿਆ
Ad Position 24