ਲਾਡੋਵਾਲ, 7 ਦਸੰਬਰ (ਬਲਬੀਰ ਸਿੰਘ ਰਾਣਾ)-ਜ਼ੋਨ ਕੁਤਬੇਵਾਲ ਗੁਜਰਾਂ ਤੋਂ ਸੀਮਾ ਰਾਣੀ ਪਤਨੀ ਸ਼ਿੰਗਾਰਾ ਲਾਲ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਹਨ, ਜਿਨ੍ਹਾਂ ਵਲੋਂ ਆਪਣੀ ਜ਼ੋਨ ਅਧੀਨ ਆਉਂਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਪਵਾਰ ਨੇ ਦੱਸਿਆ ਕਿ ਉਮੀਦਵਾਰ ਸੀਮਾ ਰਾਣੀ ਦੇ ਪਤੀ ਸ਼ਿੰਗਾਰਾ ਲਾਲ ਵਲੋਂ ਆਪਣੀ ਪਤਨੀ ਦੇ ਹੱਕ ਵਿਚ ਪਿੰਡ ਕਪੂਰ ਸਿੰਘ ਵਾਲਾ ਵਿਖੇ ਵੋਟਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ, ਜਿਸ ਵਿਚ ਵੋਟਰਾਂ ਨੂੰ ਅਪੀਲ ਕਰਦਿਆਂ ਸ਼ਿੰਗਾਰਾ ਲਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਅੰਦਰ ਬਦਲਾਅ ਲਿਆਉਣ ਦੀ ਬਜਾਏ ਬਦਲਾ ਖੋਰੀ ਦੀ ਭਾਵਨਾ 'ਤੇ ਹੀ ਜ਼ੋਰ ਦਿੱਤਾ, ਜਿਸ ਨਾਲ ਲੋਕਾਂ ਦੀਆਂ ਆਸਾਂ ਨੂੰ ਬੂਰ ਲੱਗਣ ਦੀ ਬਜਾਏ ਨਿਰਾਸ਼ਾ ਹੀ ਪੱਲੇ ਪਈ ਹੈ | ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਇਕ ਵੋਟ ਉਮੀਦਵਾਰ ਸੀਮਾ ਰਾਣੀ ਦੇ ਹੱਕ ਵਿਚ ਭੁਗਤਾ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ | ਇਸ ਮੌਕੇ ਪਿੰਡ ਕਪੂਰ ਸਿੰਘ ਵਾਲਾ ਵਿਖੇ ਪੁੱਜਣ 'ਤੇ ਸ਼ਿੰਗਾਰਾ ਲਾਲ ਨੂੰ ਸਿਰੋਪਾਉ ਅਤੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਮੰਡਲ ਪ੍ਰਧਾਨ ਕੁਲਦੀਪ ਸਿੰਘ ਬੋਂਕੜ ਡੋਗਰਾਂ, ਹੁਸਨ ਲਾਲ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ |