ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀਆਂ ਗੋਡਣੀਆਂ ਲਗਵਾ ਦੇਵਾਂਗੇ-ਰਾਜਾ ਵੜਿੰਗ
ਅਜੀਤ ਡੈਸਕ
08-12-2025
ਆਲਮਗੀਰ, 7 ਦਸੰਬਰ (ਜਰਨੈਲ ਸਿੰਘ ਪੱਟੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਤੋਂ ਉਮੀਦਵਾਰ ਜਸਬੀਰ ਸਿੰਘ ਸਾਬਕਾ ਸਰਪੰਚ ਵਲੋਂ ਕਰਵਾਈ ਗਈ ਪਲੇਠੀ ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਹਿਰਦੇਪਾਲ ਸਿੰਘ ਢੀਂਡਸਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਸੈੱਲ ਸਮੇਤ ਸਮੂਹ ਲੀਡਰਸ਼ਿਪ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਬੈਂਸ ਨੇ ਸੰਬੋਧਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਕੋਈ ਵੀ ਆਦਮੀ ਸੁਰੱਖਿਅਤ ਨਹੀਂ | ਹਲਕਾ ਗਿੱਲ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਵੈਦ ਨੇ ਕਿਹਾ ਕਿ ਉਮੀਦਵਾਰ ਜਸਬੀਰ ਸਿੰਘ ਹਲਕਾ ਵਾਸੀਆਂ ਦਾ ਅਜ਼ਮਾਇਆ ਹੋਇਆ ਆਗੂ ਹੈ, ਕਿਉਂਕਿ ਜਸਬੀਰ ਸਿੰਘ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਜੋਂ ਇਲਾਕੇ ਦੀ ਨਿਰਪੱਖ ਸੇਵਾ ਕਰ ਚੁੱਕੇ ਹਨ | ਉਨ੍ਹਾਂ ਨੇ ਚੋਣ ਨਿਸ਼ਾਨ ਹੱਥ ਪੰਜੇ 'ਤੇ ਮੋਹਰਾਂ ਲਗਾ ਕੇ ਉਮੀਦਵਾਰ ਜਸਬੀਰ ਸਿੰਘ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਤਗੜੇ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਫੋਕੇ ਡਰਾਵਿਆਂ ਤੋਂ ਕਾਂਗਰਸ ਪਾਰਟੀ ਡਰਨ ਵਾਲੀ ਨਹੀਂ | ਅਖੀਰ ਵਿਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ 14 ਦਸੰਬਰ ਦਿਨ ਐਤਵਾਰ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਤੋਂ ਉਮੀਦਵਾਰ ਜਸਬੀਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਾਰੀ ਵੋਟਾਂ ਦੇ ਫਰਕ ਨਾਲ ਸੀਟ ਜਿੱਤ ਗਏ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਇੰਦਰਜੀਤ ਸਿੰਘ ਗਿੱਲ ਉਮੀਦਵਾਰ ਬਲਾਕ ਸੰਮਤੀ ਜ਼ੋਨ ਗਿੱਲ, ਇੰਦਰਜੀਤ ਸਿੰਘ ਸੋਹਲ, ਗੁਰਦੀਪ ਸਿੰਘ ਰਣੀਆ, ਨਿਰਮਲ ਕੌਰ, ਬਰਿੰਦਰ ਊਸ਼ਾ (ਸਾਰੇ ਬਲਾਕ ਸੰਮਤੀ ਉਮੀਦਵਾਰ), ਪਹਿਲਵਾਨ ਉਪਦੇਸ਼ ਸਿੰਘ ਆਲਮਗੀਰ, ਕਾਂਗਰਸ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ, ਵਿੱਕੀ ਸਰਪੰਚ ਦਲੇਅ, ਗੁਰਜੰਟ ਸਿੰਘ ਆਲਮਗੀਰ, ਰਾਣਾ ਦਲੇਅ, ਰਵੀ ਆਲਮਗੀਰ, ਗੁਰਜੀਤ ਸਿੰਘ ਧਾਰੀਵਾਲ ਦਲੇਅ ਦਲਜੀਤ ਸਿੰਘ ਧਾਰੀਵਾਲ ਦੁਲੇਅ, ਪਿ੍ੰਸ ਦਲੇਅ, ਗੁਰਮੀਤ ਸਿੰਘ ਸਰੀਂਹ, ਹਰਪ੍ਰੀਤ ਸਿੰਘ ਖਾਲਸਾ, ਹਰਪਾਲ ਸਿੰਘ ਬੱਬੂ, ਲਛਮਣ ਸਿੰਘ, ਹਰਪਾਲ ਸਿੰਘ ਪੰਚ, ਜਸਵੀਰ ਸਿੰਘ ਜੋਗੀ, ਲੱਕੀ ਜਨਰੇਟਰਾਂ ਵਾਲੇ, ਬਲਦੇਵ ਸਿੰਘ ਬਿੱਲੂ ਪੰਚ, ਬੀਬੀ ਜਸਵਿੰਦਰ ਕੌਰ, ਪੂਜਾ ਸ਼ਰਮਾ, ਪੰਚ ਮੇਵਾ ਸਿੰਘ, ਹਰਚਰਨ ਸਿੰਘ ਲੱਕੀ, ਹਰਮੀਤ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਬਚਿੱਤਰ ਨਗਰ, ਜਸਵਿੰਦਰ ਸਿੰਘ, ਚਰਨ ਸਿੰਘ, ਰਾਮ ਚੰਦਰ, ਹਰਵਿੰਦਰ ਸਿੰਘ ਸਨੀ, ਨਰਿੰਦਰ ਸਿੰਘ ਨਿੰਦਾ ਰਣੀਆ, ਅਰਵਿੰਦਰ ਸਿੰਘ ਡੇਰਾ ਕਲਸੀਆਂ ਸੰਗੋਵਾਲ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ |