ਲਾਡੋਵਾਲ, 7 ਦਸੰਬਰ (ਬਲਬੀਰ ਸਿੰਘ ਰਾਣਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਬੀਬੀ ਕਿਰਨਦੀਪ ਕੌਰ ਕਾਦੀਆਂ ਪਤਨੀ ਸੁਖਮੀਤ ਸਿੰਘ ਕਾਦੀਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਪਿੰਡਾਂ ਦੇ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਬੀਬੀ ਕਾਦੀਆਂ ਦਾ ਪਰਿਵਾਰ ਕਾਫ਼ੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰ ਰਿਹਾ ਹੈ | ਉਕਤ ਵਿਚਾਰ ਸਾਬਕਾ ਵਿਧਾਇਕ ਅਤੇ ਅਬਜ਼ਰਵਰ ਰਣਜੀਤ ਸਿੰਘ ਢਿੱਲੋਂ ਨੇ ਇਕ ਮੀਟਿੰਗ ਦੌਰਾਨ ਉਨ੍ਹਾਂ ਖੁਦ ਵਲੋਂ ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਲਵਲੀ ਤਲਵੰਡੀ ਦੇ ਯਤਨਾਂ ਸਦਕਾ ਪਰਮਿੰਦਰ ਕੁਮਾਰ ਪਿੰਦੀ ਨੂੰ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਕਰਦਿਆਂ ਹਾਜ਼ਰੀਨ ਨਾਲ ਸਾਂਝੇ ਕੀਤੇ | ਇਸ ਮੌਕੇ ਅਬਜ਼ਰਵਰ ਢਿੱਲੋਂ ਅਤੇ ਉਮੀਦਵਾਰ ਬੀਬੀ ਕਾਦੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਪਰਮਿੰਦਰ ਕੁਮਾਰ ਪਿੰਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਬਣਦਾ ਮਾਣ ਸਨਮਾਨ ਨਾ ਮਿਲਣ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ | ਇਸ ਮੌਕੇ ਅਬਜ਼ਰਬਰ ਢਿੱਲੋਂ ਵਲੋਂ ਪਰਮਿੰਦਰ ਕੁਮਾਰ ਪਿੰਦੀ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਉਮੀਦਵਾਰ ਬੀਬੀ ਕਿਰਨਦੀਪ ਕੌਰ ਕਾਦੀਆਂ, ਸੁਖਮੀਤ ਸਿੰਘ ਕਾਦੀਆਂ ਸ਼੍ਰੋਮਣੀ ਕਮੇਟੀ ਮੈਂਬਰ (ਯੂ.ਪੀ) ਬਲਾਕ ਸੰਮਤੀ ਜ਼ੋਨ ਲਾਡੋਵਾਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਤਲਵੰਡੀ, ਪਰਮਿੰਦਰ ਕੁਮਾਰ ਪਿੰਦੀ, ਲਾਡੋਵਾਲ ਸਰਕਲ ਪ੍ਰਧਾਨ ਇਕਬਾਲ ਸਿੰਘ ਮੰਝਫਗੂਵਾਲ, ਨਰਿੰਦਰ ਸਿੰਘ ਗਰੇਵਾਲ, ਸਾਬਕਾ ਸਰਪੰਚ ਨਿਰਵੈਰ ਸਿੰਘ ਲਹੌਰੀਆ, ਬੀਬੀ ਕੁਲਦੀਪ ਕੌਰ, ਡਾਕਟਰ ਪਾਸੀ ਹਾਜ਼ਰ ਸਨ |