ਫੁੱਲਾਂਵਾਲ, 7 ਦਸੰਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕਾ ਗਿੱਲ ਦੇ ਪਿੰਡ ਧਾਂਦਰਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਧਾਂਦਰਾ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ, ਬਲਾਕ ਸੰਮਤੀ ਜ਼ੋਨ ਧਾਂਦਰਾ ਤੋਂ ਰਮੇਸ਼ ਕੁਮਾਰ ਟੀਟੂ, ਬਲਾਕ ਸੰਮਤੀ ਜ਼ੋਨ ਸਤਜੋਤ ਨਗਰ ਤੋਂ ਕਮਲ ਬਿੱਟੂ ਧਵਨ, ਬਲਾਕ ਸੰਮਤੀ ਜ਼ੋਨ ਫੁੱਲਾਂਵਾਲ ਤੋਂ ਬੀਬੀ ਕਮਲਜੀਤ ਕੌਰ ਅਤੇ ਬਲਾਕ ਸੰਮਤੀ ਜ਼ੋਨ ਦਾਦ ਤੋਂ ਪ੍ਰੀਕਸ਼ਿਤ ਪੁਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਹਾਜ਼ਰੀਨਾਂ ਨੂੰ ਪਾਰਟੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਲੀਡ 'ਤੇ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਬਾਈ ਮਨਮੋਹਨ ਸਿੰਘ, ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਗੁਰਜੀਤ ਸਿੰਘ ਧਾਂਦਰਾ, ਸੁਖਦੇਵ ਸਿੰਘ ਸੁੱਖਾ ਸਤਜੋਤ ਨਗਰ, ਗੁਰਮੀਤ ਸਿੰਘ ਭੋਲਾ, ਸਰਪੰਚ ਸੁਖਦੇਵ ਸਿੰਘ ਦੌਲੋ ਕਲਾਂ, ਸਾਬਕਾ ਸਰਪੰਚ ਨਿਰਭੈ ਸਿੰਘ ਮਹਿਮੂਦਪੁਰਾ, ਸਾਬਕਾ ਸਰਪੰਚ ਕੌਰ ਚੰਦ ਰੂਪਨਗਰ, ਡਾਕਟਰ ਡੀਕੇ ਮਿਸ਼ਰਾ, ਸਰਪੰਚ ਬਿੱਲਾ, ਮਲਕੀਤ ਸਿੰਘ ਫ਼ੌਜੀ, ਬਲਰਾਜ ਸ਼ਰਮਾ, ਨਵਜੋਤ ਸਿੰਘ ਗਰੇਵਾਲ, ਪੱਪ ਧਾਂਦਰਾ, ਕਰਮਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਧਨੋਆ, ਨਿਰਭੈ ਸਿੰਘ ਰਾਣਾ, ਪੰਚ ਹਰਦੀਪ ਕੁਮਾਰ, ਪੰਚ ਸਤਪਾਲ ਸਿੰਘ, ਪੰਚ ਬਲਰਾਜ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਗੁਰਬਾਜ਼ ਸਿੰਘ, ਹੈਪੀ ਧਾਂਦਰਾ ਇਨਕਲੇਬ ਹਾਜ਼ਰ ਸਨ |