16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਹੀਦ ਭਗਤ ਸਿੰਘ 475 ਏਕੜ ਸਕੀਮ 'ਚ ਟਰੱਸਟ ਦੀ ਬੇਪਰਵਾਹੀ ਬੇਨਕਾਬ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
• ਗੈਰ ਕਾਨੰੂਨੀ ਕਾਰਵਾਈਆਂ ਨੇ ਪੂਰੇ ਇਲਾਕੇ ਨੰੂ ਵਿਵਾਦਾਂ 'ਚ ਘੇਰਿਆ
ਲੁਧਿਆਣਾ, 7 ਦਸੰਬਰ (ਭੁਪਿੰਦਰ ਸਿੰਘ ਬੈਂਸ)-ਇੰਪਰੂਵਮੈਂਟ ਟਰੱਸਟ ਦੀ 475 ਏਕੜ ਸ਼ਹੀਦ ਭਗਤ ਸਿੰਘ ਸਕੀਮ ਗੰਭੀਰ ਵਿਵਾਦਾਂ 'ਚ ਘਿਰ ਗਈ ਹੈ | ਇਲਾਕੇ ਦੇ ਨਿਵਾਸੀਆਂ ਦਾ ਦੋਸ਼ ਹੈ ਕਿ ਟਰੱਸਟ ਦੀ ਨਜ਼ਰਅੰਦਾਜ਼ੀ ਨਾਲ ਇੱਥੇ ਗੈਰ ਕਾਨੰੂਨੀ ਤੋੜ ਫੋੜ, ਨਿਯਮਾਂ ਦੀ ਉਲੰਘਣਾ ਤੇ ਬੇਤਰਤੀਬ ਕਮਰਸ਼ੀਅਲ ਗਤੀਵਿਧੀਆਂ ਬੇਲਗਾਮ ਚੱਲ ਰਹੀਆਂ ਹਨ, ਪਰ ਟਰੱਸਟ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਇਲਾਕੇ ਦੇ ਈ-ਬਲਾਕ ਵਿਚ ਜਿੱਥੇ ਐਸ.ਸੀ.ਐਫ. ਦੀ ਅਲਾਟਮੈਂਟ ਹੋਈ ਸੀ | ਉਨ੍ਹਾਂ ਨੰੂ ਨਿਯਮਾਂ ਦੇ ਉਲਟ ਐਸ.ਸੀ.ਉ. ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਪੂਰਾ ਰਿਹਾਇਸ਼ੀ ਇਲਾਕਾ ਹੋਣ ਦੇ ਬਾਵਜੂਦ ਕਈ ਫਲੈਟਾਂ ਨੰੂ ਜੋੜ ਕੇ ਕਮਰਸ਼ੀਅਲ ਕਰਨਾ ਆਮ ਹੋ ਚੁੱਕਾ ਹੈ | ਨਿਵਾਸੀਆਂ ਦੇ ਮੁਤਾਬਿਕ ਫਲੈਟਾਂ ਦੇ ਪਿਛਲੀ ਸਾਈਡ ਟਰੱਸਟ ਵਲੋਂ ਬਣਾਈਆਂ ਗਿੱ੍ਰਲਾਂ ਤੋੜ ਕੇ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ ਤੇ ਗੇਟ ਤਿਆਰ ਕਰਕੇ ਆਉਣਾ ਜਾਣਾ ਕੀਤਾ ਜਾ ਰਿਹਾ ਹੈ | ਘਰਾਂ ਦੀ ਲੈਨ ਦੇ ਵਿਚਕਾਰ ਗ਼ੈਰ-ਕਾਨੰੂਨੀ ਪੌੜੀਆਂ ਬਣਾਈਆਂ ਵੀ ਜਾ ਚੁੱਕੀਆਂ ਹਨ, ਉਥੇ ਹੀ ਇਲਾਕੇ ਦੇ ਡੀ-ਬਲਾਕ ਵਿਚ ਕਈ ਲੋਕਾਂ ਵਲੋਂ ਦੋ ਤੋਂ ਜ਼ਿਆਦਾ ਫਲੈਟਾਂ ਨੰੂ ਆਪਸ ਮਿਲਾ ਕੇ ਪੀ.ਜੀ. ਚਲਾਏ ਜਾ ਰਹੇ ਹਨ, ਜੋ ਕਿ ਨਿਯਮਾਂ ਦੇ ਉਲਟ ਹਨ | ਨਿਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਟਰੱਸਟ ਦੇ ਉਚ ਅਧਿਕਾਰੀਆਂ ਨੰੂ ਸ਼ਿਕਾਇਤ ਕਰ ਚੁੱਕੇ ਹਨ, ਪਰ ਕਾਰਵਾਈ ਨਾ ਦੇ ਬਰਾਬਰ ਹੈ | ਈ-ਬਲਾਕ ਦੇ 24 ਐਸ.ਸੀ.ਐਫ. ਵਿਚੋਂ ਕੇਵਲ 14-15 ਉਤੇ ਹੀ ਕਾਗਜ਼ੀ ਕਾਰਵਾਈ ਕੀਤੀ ਗਈ ਹੈ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੋਈ | ਨਿਵਾਸੀਆਂ ਦਾ ਦੋਸ਼ ਹੈ ਕਿ ਗੈਰ ਕਾਨੰੂਨੀ ਉਸਾਰੀਆਂ 'ਤੇ ਕਮਰਸ਼ੀਅਲ ਤਬਦੀਲੀਆਂ ਟਰੱਸਟ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀਆਂ ਹਨ, ਜਿਸ ਨਾਲ ਪੂਰੇ ਇਲਾਕੇ ਦੀ ਰਹਿਣ ਸਹਿਣ ਪ੍ਰਣਾਲੀ ਬਦਹਾਲ ਹੋ ਰਹੀ ਹੈ | ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਸਖ਼ਤ ਕਾਰਵਾਈ ਕਰਕੇ ਨਿਯਮਾਂ ਦੀ ਪਾਲਨਾ ਯਕੀਨੀ ਬਣਾਈ ਜਾਵੇ ਤੇ ਟਰੱਸਟ ਦੀ ਲਾਪਰਵਾਹੀ ਦਾ ਹਿਸਾਬ ਲਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਕਵੀ ਤੇ ਚਿੱਤਰਕਾਰ ਦੇਵ ਦਾ ਦਿਹਾਂਤ ਅਗਲੀ ਖ਼ਬਰ ਪੀ.ਏ.ਯੂ. ਦੇ ਵਿਗਿਆਨੀਆਂ ਨੇ ਰਾਸ਼ਟਰੀ ਸੈਮੀਨਾਰਾਂ ਵਿਚ ਇਨਾਮ ਜਿੱਤੇ
Ad Position 24