16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੰਜਾਬੀ ਕਵੀ ਤੇ ਚਿੱਤਰਕਾਰ ਦੇਵ ਦਾ ਦਿਹਾਂਤ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
• ਚਿੱਤਰਕਾਰੀ ਤੇ ਕਾਵਿ ਸਿਰਜਣ ਵਿਚ ਦੇਵ ਦੀ ਅੰਤਰ ਰਾਸ਼ਟਰੀ ਪਛਾਣ ਸੀ-ਪ੍ਰੋ. ਗੁਰਭਜਨ ਗਿੱਲ
ਲੁਧਿਆਣਾ, 7 ਦਸੰਬਰ (ਡਾ. ਤਰਲੋਚਨ ਸਿੰਘ)-ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਪੰਜਾਬੀ ਕਵੀ ਤੇ ਲੰਮੇ ਸਮੇਂ ਤੋਂ ਸਵਿਟਜ਼ਰਲੈਂਡ ਵੱਸਦੇ ਲੇਖਕ ਦੇਵ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸੋਗ ਦੀ ਲਹਿਰ ਪਸਰ ਗਈ ਹੈ¢ ਦੇਵ ਮੁੱਢਲੇ ਸਫ਼ਰ ਵਿਚ ਲਗਭਗ ਪੰਦਰਾਂ ਸਾਲ ਲੁਧਿਆਣਾ 'ਚ ਕਰਮਸ਼ੀਲ ਰਿਹਾ¢ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵਲੋਂ ਦੇਵ ਨੂੰ ਚੇਤੇ ਕਰਦਿਆਂ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ 1971 ਵਿਚ ਪਹਿਲੀ ਵਾਰ ਦੇਵ ਨੂੰ ਸੁਰਿੰਦਰ ਹੇਮ ਜਯੋਤੀ ਦੇ ਦਫ਼ਤਰ ਵਿਚ ਮਿਲਣ ਦਾ ਮÏਕਾ ਮਿਲਿਆ¢ ਘੁਮਾਰ ਮੰਡੀ ਖੇਤਰ ਵਿਚ ਰਿਹਾਇਸ਼ ਹੋਣ ਕਾਰਨ ਦੇਵ ਨਾਲ ਲੁਧਿਆਣਾ ਤੇ ਬਾਹਰੋਂ ਆਉਂਦੇ ਲੇਖਕਾਂ ਨਾਲ ਚੰਗਾ ਮੇਲ-ਜੋਲ ਸੀ¢ ਉਸ ਦੀ ਪਹਿਲੀ ਕਾਵਿ ਪੁਸਤਕ ਵਿਦਰੋਹ ਵੀ ਲੁਧਿਆਣਾ ਰਹਿੰਦਿਆਂ ਸਿਰਜਣਾ ਪ੍ਰੈਸ ਵਲੋਂ ਬਲਦੇਵ ਸਿੰਘ ਬੱਲ ਨੇ ਪ੍ਰਕਾਸ਼ਿਤ ਕੀਤੀ | ਪ੍ਰੋ. ਗਿੱਲ ਨੇ ਦੱਸਿਆ ਕਿ ਦੇਵ ਦਾ ਜਨਮ 5 ਸਤੰਬਰ 1947 ਨੂੰ ਹੋਇਆ¢ ਉਸ ਦਾ ਜੱਦੀ ਪਿੰਡ ਜਗਰਾਉਂ ਨੇੜੇ ਗ਼ਾਲਿਬ ਕਲਾਂ ਸੀ¢ ਦੇਵ ਨੂੰ ਭਾਰਤੀ ਸਾਹਿਤ ਅਕਾਦਮੀ ਇਨਾਮ 2001 ਵਿਚ ਮਿਲਿਆ¢ ਦੇਵ ਦੀਆਂ ਕਾਵਿ ਰਚਨਾਵਾਂ ਵਿਚ ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼, ਮਤਾਬੀ ਮਿੱਟੀ,ਪ੍ਰਸ਼ਨ ਤੇ ਪਰਵਾਜ਼, ਸ਼ਬਦਾਂਤ ਹੁਣ ਤੋਂ ਪਹਿਲਾਂ, ਉਤਰਾਇਣ ਤੇ ਤਿਕੋਣਾ ਸਫ਼ਰ ਹਨ¢ ਲੁਧਿਆਣਾ ਵਾਸ ਦÏਰਾਨ ਉਸ ਦੀ ਵਧੇਰੇ ਸੰਗਤ ਹਰਿਭਜਨ ਹਲਵਾਰਵੀ, ਸੁਰਿੰਦਰ ਹੇਮ ਜਯੋਤੀ, ਡਾ. ਸ.ਪ. ਸਿੰਘ, ਪ੍ਰੋ. ਸ਼ਾਮ ਸਿੰਘ ਅੰਗ ਸੰਗ, ਬਲਦੇਵ ਬੱਲ ਸੰਪਾਦਕ ਯੁੱਗ ਚੇਤਨਾ, ਡਾ. ਸਾਧੂ ਸਿੰਘ ਤੇ ਸੁਰਜੀਤ ਪਾਤਰ ਨਾਲ ਰਹੀ¢
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਸਲੋਗਨ ਤਹਿਤ ਕਰਾਇਆ ਕਿ੍ਕਟ ਮੈਚ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ 475 ਏਕੜ ਸਕੀਮ 'ਚ ਟਰੱਸਟ ਦੀ ਬੇਪਰਵਾਹੀ ਬੇਨਕਾਬ
Ad Position 24