16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਸ਼ਾ ਮੁਕਤ ਪੰਜਾਬ ਸਲੋਗਨ ਤਹਿਤ ਕਰਾਇਆ ਕਿ੍ਕਟ ਮੈਚ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਲੁਧਿਆਣਾ, 7 ਦਸੰਬਰ (ਜਸਵਿੰਦਰ ਸਿੰਘ)-ਲੁਧਿਆਣਾ ਜ਼ਿਲ੍ਹਾ ਬਾਰ ਕਿ੍ਕਟ ਐਸੋਸੀਏਸ਼ਨ ਵਲੋਂ ਫਿਲੌਰ ਬਾਰ ਐਸੋਸੀਏਸ਼ਨ ਅਤੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦਰਮਿਆਨ ਇਕ ਦੋਸਤਾਨਾ ਕਿ੍ਕਟ ਮੈਚ ਕਰਵਾਇਆ ਗਿਆ | ਇਹ ਕਿ੍ਕਟ ਮੈਚ ਨਸ਼ਾ ਮੁਕਤ ਅਤੇ ਸਿਹਤਮੰਦ ਪੰਜਾਬ ਦੇ ਸਲੋਗਨ ਤਹਿਤ ਕਰਵਾਇਆ ਗਿਆ | ਇਸ ਕਿ੍ਕਟ ਮੈਚ ਵਿਚ ਕਾਨੂੰਨੀ ਜਥੇਬੰਦੀ ਅਤੇ ਸਮਾਜਿਕ ਪ੍ਰਤੀਨਿਧੀਆਂ ਨੇ ਭਾਗ ਲਿਆ | ਇਸ ਦੋਸਤਾਨਾ ਕਿ੍ਕਟ ਮੈਚ ਦੀ ਸਮਾਪਤੀ ਮੌਕੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੱਧੂ ਅਤੇ ਪੰਕਜ ਸ਼ਾਰਦਾ, ਚੇਅਰਮੈਨ, ਬ੍ਰਾਹਮਣ ਬੋਰਡ ਨੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ | ਇਹ ਮੈਚ ਇਕ ਚੰਗੀ ਖੇਡ ਭਾਵਨਾ ਦਾ ਸੁਨੇਹਾ ਦੇਣ ਲਈ ਕਰਵਾਇਆ ਗਿਆ | ਇਸ ਮੌਕੇ ਚੇਤਨ ਵਰਮਾ, ਵਕੀਲ ਅਤੇ ਪੂਰਵ ਉਪ-ਚੇਅਰਮੈਨ, ਬੀ ਸੀਪੀ ਐਚ ਅਮਨ ਬੱਗਾ, ਕੌਂਸਲਰ, ਕੌਂਸਲਰ ਵਿਪਨ, ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਹਿਮਾਂਸ਼ੂ ਵਾਲੀਆ, ਸਕੱਤਰ, ਡੀਬੀਏ, ਰਚਿਨ ਸੋਨੀ, ਫਾਈਨੈਂਸ ਸਕੱਤਰ, ਅਨੁਜ ਮਦਾਨ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਰੇਵਾਲ ਤੇ ਸੋਮਲ ਨੇ ਗੁਰਦੁਆਰਾ ਗੁਰੂ ਰਵਿਦਾਸ 'ਚ ਨਤਮਸਤਕ ਹੋ ਕੇ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬੀ ਕਵੀ ਤੇ ਚਿੱਤਰਕਾਰ ਦੇਵ ਦਾ ਦਿਹਾਂਤ
Ad Position 24