16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਨੇ ਬੂਟੇ ਲਗਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਢੰਡਾਰੀ ਕਲਾਂ/ਲੁਧਿਆਣਾ, 7 ਦਸੰਬਰ (ਜਸਬੀਰ ਸਿੰਘ ਬੰਗਾ)-ਜਰਨੈਲ ਹਰੀ ਸਿੰਘ ਨਲੂਆ ਕਲਚਰ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਬਾਪੂ ਅਮਰੀਕ ਸਿੰਘ ਬੁਲਾਰਾ ਦੀ ਨਿੱਘੀ ਯਾਦ ਵਿਚ ਸ਼ੇਰਪੁਰ ਚੌਕ ਵਿਖੇ ਸਜਾਵਟੀ ਬੂਟੇ ਲਗਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਤੇ ਐਸ.ਪੀ.ਐਸ. ਹਸਪਤਾਲ ਦੇ ਸੀਓ ਯੋਗਿੰਦਰ ਨਾਥ ਅਵਧਿਆ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਬੀਬੀ ਛੀਨਾ ਨੇ ਕਿਹਾ ਕਿ ਮਹਾਂਨਗਰ ਨੂੰ ਹਰਿਆ-ਭਰਿਆ ਬਣਾਉਣ ਲਈ ਅੱਜ ਸ਼ੇਰਪੁਰ ਚੌਕ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਸ਼ਹਿਰਵਾਸੀ ਆਪਣਾ ਬਣਦਾ ਸਹਿਯੋਗ ਜ਼ਰੂਰ ਦੇਣ | ਇਸ ਮੌਕੇ ਸੀਓ ਅਵਧਿਆ ਨੇ ਕਿਹਾ ਕਿ ਐਮ.ਡੀ. ਜੈ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸ਼ੇਰਪੁਰ ਪਾਰਕ ਦੀ ਕਾਇਆਕਲਪ ਕੀਤੀ ਜਾਵੇਗੀ | ਇਸ ਮੌਕੇ ਕੁਲਵੰਤ ਸਿੰਘ ਆਸਟੇ੍ਰਲੀਆ ਤੇ ਐਸ.ਐਚ.ਓ. ਡਵੀਜ਼ਨ ਨੰਬਰ 6 ਬਲਵੰਤ ਸਿੰਘ ਨੇ ਆਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਲਖਵੀਰ ਸਿੰਘ ਬੱਦੋਵਾਲ, ਜਨਰਲ ਸਕੱਤਰ ਜਗਜੀਤ ਜੱਲਾ ਤੇ ਖ਼ਜ਼ਾਨਚੀ ਗੁਰਿੰਦਰ ਸਿੰਘ ਉਭੀ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ | ਇਸ ਮੌਕੇ ਮਨਜੀਤ ਸਿੰਘ ਬੁਲਾਰਾ, ਹਰਮਿੰਦਰ ਸਿੰਘ ਬੁਲਾਰਾ, ਪੀ.ਏ. ਹਰਪ੍ਰੀਤ ਸਿੰਘ, ਸਤਨਾਮ ਸਿੰਘ ਝੱਲ ਤੇ ਪੀ.ਏ. ਨੰਦ ਕਿਸ਼ੋਰ ਆਦਿ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪਵਨ ਦੀਵਾਨ ਨੇ ਜੇ. ਬਲਾਕ, ਬੀ.ਆਰ.ਐਸ. ਨਗਰ ਦੇ ਲੋਕਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਸ਼ਹਿਰ ਦਾ ਮਸ਼ਹੂਰ ਕਾਰੋਬਾਰੀ ਗਿ੍ਫ਼ਤਾਰ <br/>
Ad Position 24