ਲੁਧਿਆਣਾ, 7 ਦਸੰਬਰ (ਜਤਿੰਦਰ ਭੰਬੀ)-ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵਲੋਂ ਲੋਕਾਂ ਨਾਲ ਮਿਲ ਕੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਉਨ੍ਹਾਂ ਦੀ ਸੋਚ ਬਾਰੇ ਜਾਣਨ ਦੇ ਉਦੇਸ਼ ਨਾਲ ਬਲਾਕ ਜੇ., ਬੀ.ਆਰ.ਐਸ. ਨਗਰ ਦੇ ਨਿਵਾਸੀਆਂ ਨਾਲ ਮੀਟਿੰਗ ਕੀਤੀ ਗਈ | ਇਹ ਮੀਟਿੰਗ ਕੁਲਬੀਰ ਸਿੰਘ ਨੀਟਾ ਵਲੋਂ ਕਰਵਾਈ ਗਈ ਅਤੇੇ ਲੋਕਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕਰਨ ਤੋਂ ਬਾਅਦ ਪਵਨ ਦੀਵਾਨ ਨੇ ਕਿਹਾ ਕਿ ਲੋਕ ਵੱਡੇ ਵੱਡੇ ਦਾਅਵੇ ਕਰਨ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਆਏ ਦਿਨ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਅਤੇ ਅਪਰਾਧ ਦੇ ਲਗਾਤਾਰ ਵੱਧ ਰਹੇ ਗਰਾਫ਼ ਤੋਂ ਲੋਕ ਡਰੇ ਹੋਏ ਹਨ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਬਿ੍ਜਮੋਹਨ ਕਾਲੀਆ, ਰਜੇਸ਼ ਅਗਰਵਾਲ, ਰਮਨ ਸ਼ਰਮਾ, ਰਜੇਸ਼ ਕੁਮਾਰ, ਰਾਹੁਲ ਵਿਗ, ਰੋਹਿਤ ਪਾਹਵਾ, ਅਮਰਜੀਤ ਧਾਲੀਵਾਲ, ਭੁਪਿੰਦਰ ਚੁੱਘ, ਲਵਲੀ ਚੁੱਘ, ਈਸ਼ਵਰੀ ਪ੍ਰਸ਼ਾਦ, ਕਮਲਦੀਪ ਸਿੰਘ, ਭਵਦੀਪ ਸਿੰਘ, ਅਮਰਜੀਤ ਜੁਨੇਜਾ ਵੀ ਮੌਜੂਦ ਸਨ |