ਲੁਧਿਆਣਾ, 17 ਦਸੰਬਰ (ਡਾ. ਤਰਲੋਚਨ ਸਿੰਘ)- ਐਸ.ਪੀ.ਐਸ. ਹਸਪਤਾਲ ਵਿਖੇ ਐਮ.ਡੀ. ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਸੈਮੀਨਾਰ ਕਰਵਾਇਆ ਗਿਆ | ਇਸ ਮÏਕੇ ਡਾ. ਵਿਨੇ ਨੇ ਸੜਕ ਹਾਦਸੇ ਦੌਰਾਨ ਮਰੀਜ਼ ਦੀ ਕਿਸ ਤਰ੍ਹਾਂ ਜਾਨ ਬਚਾਈ ਜਾ ਸਕਦੀ ਹੈ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਸੀ.ਪੀ.ਆਰ. ਕਰਕੇ ਦਿਖਾਈ¢ ਇਸ ਮÏਕੇ ਮੁੱਖ ਮਹਿਮਾਨ ਵਜੋਂ ਪੁੱਜੇ ਏ.ਸੀ.ਪੀ. ਗੁਰਦੇਵ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਐਸ.ਪੀ.ਐਸ. ਹਸਪਤਾਲ ਵਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ¢ ਉਨ੍ਹਾਂ ਨੇ ਜਨਤਾ ਨੂੰ ਟਰੈਫ਼ਿਕ ਨਿਯਮਾਂ ਦੇ ਪਾਲਣ ਕਰਨ ਦੀ ਅਪੀਲ ਕੀਤੀ ¢ ਇਸ ਮÏਕੇ ਸੀ.ਓ. ਯੋਗਿੰਦਰ ਨਾਥ ਅਵਧਿਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ¢ ਇਸ ਮÏਕੇ ਸਰਪੰਚ ਰਾਜਵਿੰਦਰ ਸਿੰਘ ਰਾਜੂ, ਚੇਅਰਮੈਨ ਲਖਵਿੰਦਰ ਢੰਡੇ, ਰਣਜੀਤ ਲੋਟੇ ਤੇ ਰਾਜਵੰਤ ਸਿੰਘ ਨੇ ਮਿਹਨਤੀ ਪੁਲਿਸ ਮੁਲਾਜ਼ਮਾਂ ਤੇ ਸਟਾਫ਼ ਨੂੰ ਬੈਸਟ ਡਿਊਟੀ ਐਵਾਰਡ ਨਾਲ ਸਨਮਾਨਿਤ ਕੀਤਾ ¢ ਇਸ ਮÏਕੇ ਮੰਚ ਦਾ ਸੰਚਾਲਨ ਹਸਪਤਾਲ ਦੇ ਪੀ.ਆਰ.ਓ ਲਖਵੀਰ ਸਿੰਘ ਬੱਦੋਵਾਲ ਨੇ ਕੀਤਾ ¢ ਇਸ ਮÏਕੇ ਇੰਸਪੈਕਟਰ ਦਵਿੰਦਰ ਕÏਰ, ਜ਼ੋਨ ਇੰਚਾਰਜ ਸੁਨੀਤਾ, ਜ਼ੋਨ ਇੰਚਾਰਜ ਪਰਮਿੰਦਰ ਤੇ ਰੀਡਰ ਹਰਭਜਨ ਚÏਧਰੀ ਆਦਿ ਵੀ ਹਾਜ਼ਰ ਸਨ¢