21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕੜਾਕੇ ਦੀ ਠੰਡ ਤੋਂ ਬਚਣ ਲਈ ਸਿਵਲ ਸਰਜਨ ਵਲੋਂ ਜਨਤਾ ਲਈ ਐਡਵਾਈਜ਼ਰੀ ਜਾਰੀ <br/>

Ad Position 21
No active advertisement
ਅਜੀਤ ਡੈਸਕ 19-12-2025
ਲੁਧਿਆਣਾ, 18 ਦਸੰਬਰ(ਡਾ. ਤਰਲੋਚਨ ਸਿੰਘ)-ਜ਼ਿਲ੍ਹੇ ਵਿਚ ਜਾਰੀ ਕੜਾਕੇ ਦੀ ਠੰਢ ਦੀ ਸੰਭਾਵਨਾ ਨੂੰ ਦੇਖਦਿਆਂ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵਲੋਂ ਜਨਤਕ ਸਿਹਤ ਸਬੰਧੀ ਐਡਵਾਈਜਰੀ ਜਾਰੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮਹੀਨਿਆਂ ਦੌਰਾਨ ਖ਼ਾਸ ਕਰਕੇ ਦਸੰਬਰ ਅਤੇ ਜਨਵਰੀ ਵਿਚ ਤਾਪਮਾਨ ਵਿਚ ਅਚਾਨਕ ਅਤੇ ਤੇਜ਼ ਗਿਰਾਵਟ ਕਾਰਨ ਸਿਹਤ ਉੱਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ | ਕੜਾਕੇ ਦੀ ਠੰਢ ਕਾਰਨ ਸਰੀਰ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਘੱਟ ਸਕਦਾ ਹੈ, ਜਿਸ ਨਾਲ ਹਾਈਪੋਥਰਮੀਆ, ਸਾਹ ਦੀਆਂ ਬਿਮਾਰੀਆਂ ਅਤੇ ਦਿਲ-ਸਬੰਧੀ ਸਮੱਸਿਆਵਾਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ | ਇਸ ਤਰ੍ਹਾਂ ਦੇ ਮੌਸਮੀ ਹਾਲਾਤਾਂ ਵਿਚ ਬਜ਼ੁਰਗ, ਨਵਜਾਤ, ਛੋਟੇ ਬੱਚੇ, ਗਰਭਵਤੀ ਮਹਿਲਾਵਾਂ, ਬੇਘਰ ਲੋਕ ਅਤੇ ਖੁੱਲ੍ਹੇ ਮਾਹੌਲ ਵਿਚ ਕੰਮ ਕਰਨ ਵਾਲੇ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ | ਡਾ. ਰਮਨਦੀਪ ਨੇ ਦੱਸਿਆ ਕਿ ਲੰਮੇ ਸਮੇਂ ਤੱਕ ਠੰਢ ਦੇ ਸੰਪਰਕ ਵਿਚ ਰਹਿਣ ਨਾਲ ਸਰੀਰ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ, ਜਿਸ ਨਾਲ ਹਾਈਪੋਥਰਮੀਆ ਪੈਦਾ ਹੋ ਸਕਦੀ ਹੈ, ਜਿਸਦੇ ਲੱਛਣਾਂ ਵਿਚ ਬੇਹਦ ਕੰਬਣਾ, ਉਲਝਣ, ਬੋਲਣ ਵਿਚ ਦਿੱਕਤ ਅਤੇ ਸਰੀਰਕ ਸੰਤੁਲਨ ਖੋ ਜਾਣਾ ਸ਼ਾਮਲ ਹੈ | ਠੰਢਾ ਮੌਸਮ ਦਮਾ, ਬ੍ਰੋਂਕਾਈਟਿਸ ਅਤੇ ਦਿਲ ਦੇ ਮਰੀਜ਼ਾਂ ਲਈ ਵੀ ਖਾਸ ਤੌਰ 'ਤੇ ਖਤਰਨਾਕ ਸਾਬਤ ਹੋ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਕੀਤੀਆਂ ਮੌਸਮੀ ਚੇਤਾਵਨੀਆਂ 'ਤੇ ਨਜ਼ਰ ਰੱਖਣ ਅਤੇ ਬਿਨਾਂ ਲੋੜ ਘਰ ਤੋਂ ਬਾਹਰ ਜਾਣ ਤੋਂ ਬਚਣ | ਘਰਾਂ ਅੰਦਰ ਗਰਮੀ ਕਾਇਮ ਰੱਖਣ, ਸਰੀਰ ਨੂੰ ਢਕਣ ਵਾਲੇ ਢਿਲੇ ਅਤੇ ਗਰਮ ਉਨੀ ਕੱਪੜੇ ਪਹਿਨਣ, ਸਿਰ, ਹੱਥ ਅਤੇ ਪੈਰਾਂ ਨੂੰ ਠੰਢ ਤੋਂ ਬਚਾਉਣ ਅਤੇ ਸਰੀਰ ਨੂੰ ਸੁੱਕਾ ਰੱਖਣ | ਗਰਮ ਅਤੇ ਤਾਜ਼ਾ ਬਣਿਆ ਭੋਜਨ, ਗਰਮ ਪੀਣ ਵਾਲੇ ਪਦਾਰਥ ਅਤੇ ਵਿਟਾਮਿਨ ਭਰਪੂਰ ਫਲ ਅਤੇ ਸਬਜ਼ੀਆਂ ਖਾਣ ਨਾਲ ਸਰੀਰ ਦੀ ਰੋਗ-ਰੋਧਕ ਤਾਕਤ ਮਜ਼ਬੂਤ ਰਹਿੰਦੀ ਹੈ | ਸ਼ਰਾਬ ਦੇ ਸੇਵਨ ਤੋਂ ਸਖ਼ਤੀ ਨਾਲ ਪਰਹੇਜ਼ ਕਰਨ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਰੀਰ ਦਾ ਅੰਦਰੂਨੀ ਤਾਪਮਾਨ ਹੋਰ ਘਟਦਾ ਹੈ ਅਤੇ ਹਾਈਪੋਥਰਮੀਆ ਦਾ ਖਤਰਾ ਵਧ ਜਾਂਦਾ ਹੈ | ਡਾ. ਰਮਨਦੀਪ ਨੇ ਸਮਾਜਿਕ ਜ਼ਿੰਮੇਵਾਰੀ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਬਜ਼ੁਰਗ ਗੁਆਂਢੀਆਂ, ਇਕੱਲੇ ਰਹਿਣ ਵਾਲੇ ਲੋਕਾਂ ਅਤੇ ਬੇਘਰ ਵਿਅਕਤੀਆਂ ਦੀ ਸਹਾਇਤਾ ਕਰਨੀ ਹਰ ਨਾਗਰਿਕ ਦਾ ਫਰਜ਼ ਹੈ | ਅੰਤ ਵਿਚ ਉਨ੍ਹਾਂ ਭਰੋਸਾ ਦਿੱਤਾ ਕਿ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ ਅਤੇ ਸਿਹਤ ਸੰਸਥਾਵਾਂ ਕੜਾਕੇ ਦੀ ਠੰਢ ਨਾਲ ਜੁੜੀਆਂ ਬਿਮਾਰੀਆਂ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹਨ |

Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਦੀ ਮÏਜੂਦਗੀ 'ਚ ਰਾਸ਼ਟਰੀ ਸਮਾਜਿਕ ਰੱਖਿਆ ਸੰਸਥਾ ਦੇ ਮੈਂਬਰ ਵਜੋਂ ਅਹੁਦਾ ਸ... ਅਗਲੀ ਖ਼ਬਰ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਰੋਡ ਦਾ ਫੈਕਟਰੀਆਂ ਦੇ ਤੇਜ਼ਾਬੀ ਪਾਣੀ ਨਾਲ ਹੋਇਆ ਬੁਰਾ ਹਾਲ <br/>
Ad Position 24