ਸਾਬਕਾ ਵਿਧਾਇਕ ਵੈਦ ਦਾ ਦੋਸ਼.
ਆਲਮਗੀਰ, 19 ਦਸੰਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਜਸਦੇਵ ਨਗਰ/ਬਚਿੱਤਰ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੱਢੀ ਜਾ ਰਹੀ ਧੰਨਵਾਦੀ ਰੈਲੀ ਦÏਰਾਨ ਕਾਂਗਰਸੀ ਆਗੂਆਂ ਨਾਲ ਹੋਈ ਝੜਪ ਦੀ ਸਥਿਤੀ ਨੂੰ ਸਪਸ਼ਟ ਕਰਨ ਲਈ ਸਾਬਕਾ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਜਸਬੀਰ ਸਿੰਘ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਪੈੱ੍ਰਸ ਕਾਨਫ਼ਰੰਸ ਕੀਤੀ ਗਈ¢ ਇਸ ਮÏਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਬਲਵਿੰਦਰ ਸਿੰਘ ਬੈਂਸ, ਰਕੇਸ਼ ਪਾਂਡੇ, ਸੁਰਿੰਦਰ ਡਾਬਰ (ਸਾਰੇ ਸਾਬਕਾ ਵਿਧਾਇਕ) ਸਮੇਤ ਹੋਰ ਵੀ ਆਗੂ ਮÏਜੂਦ ਸਨ¢ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਸ. ਵੈਦ ਨੇ ਕਿਹਾ ਕਿ ਕੱਲ੍ਹ ਆਮ ਆਦਮੀ ਪਾਰਟੀ ਸਮਰਥਕਾਂ ਨੇ ਹੁੱਲੜਬਾਜ਼ੀ ਕਰਦੇ ਹੋਏ ਪੰਚ ਪੂਜਾ ਸ਼ਰਮਾ ਨਾਲ ਦੁਰਵਿਵਹਾਰ ਕੀਤਾ¢ ਪੰਚ ਪੂਜਾ ਸ਼ਰਮਾ ਵਲੋਂ ਸਮਝਾਉਣ 'ਤੇ ਹੁੱਲੜਬਾਜ਼ ਬਾਜ਼ ਨਾ ਆਏ ਤਾਂ ਉਨ੍ਹਾਂ ਸਾਬਕਾ ਸਰਪੰਚ ਜਸਬੀਰ ਸਿੰਘ ਨੂੰ ਮÏਕੇ 'ਤੇ ਸੱਦ ਲਿਆ, ਜਦੋਂ ਜਸਬੀਰ ਸਿੰਘ ਮÏਕੇ 'ਤੇ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਨਾਲ ਗਾਲ਼ੀ ਗਲੋਚ ਕਰਦਿਆਂ ਇੱਟਾਂ-ਪੱਥਰ ਵਰਾਉਣੇ ਸ਼ੁਰੂ ਕਰ ਦਿੱਤੇ¢ ਸਾਬਕਾ ਵਿਧਾਇਕ ਵੈਦ ਨੇ ਦੱਸਿਆ ਕਿ ਭੀੜ ਵਿਚ ਕੁੱਝ ਬੰਦਿਆਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਜੋ ਕਿ ਸਾਬਕਾ ਸਰਪੰਚ ਜਸਬੀਰ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕਰਦੇ ਨਜ਼ਰ ਆਏ ਤਾਂ ਜਸਬੀਰ ਸਿੰਘ ਨੇ ਆਪਣੀ ਰੱਖਿਆ ਲਈ ਕੁੱਝ ਫਾਇਰ ਹੁੱਲੜਬਾਜ਼ਾਂ ਦੀ ਭੀੜ ਦੇ ਪੈਰਾਂ ਵੱਲ ਕੀਤੇ, ਜਿਨਾਂ ਵਿਚ ਕੁੱਝ ਨਿਹੰਗ ਸਿੰਘ ਦੀ ਸ਼ਾਮਿਲ ਸਨ, ਜਿਸ 'ਤੇ ਜ਼ਿਲ੍ਹਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਬਕਾ ਸਰਪੰਚ ਜਸਬੀਰ ਸਿੰਘ, ਅਜੈਵੀਰ ਸਿੰਘ, ਉਦੇਵੀਰ ਸਿੰਘ, ਨਰਿੰਦਰ ਸਿੰਘ ਨਿੰਦਾ ਰਣੀਆਂ, ਤਜਿੰਦਰ ਸਿੰਘ ਉਰਫ਼ ਲਾਡੀ, ਪੂਜਾ ਪੰਚ, ਹਰਪਾਲ ਸਿੰਘ ਬੱਬੂ ਤੋਂ ਇਲਾਵਾ ਕੁੱਝ ਅਣਪਛਾਤੇ ਬੰਦਿਆਂ 'ਤੇ ਨਾਜਾਇਜ਼ ਪਰਚਾ ਦਰਜ ਕਰਕੇ ਜਸਬੀਰ ਸਿੰਘ ਸਾਬਕਾ ਸਰਪੰਚ ਦੀ ਪਤਨੀ ਨੂੰ ਨਾਜਾਇਜ਼ ਹਿਰਾਸਤ ਵਿਚ ਲਿਆ ਹੈ¢ ਵੈਦ ਨੇ ਦੱਸਿਆ ਕਿ ਇਸ ਦੌਰਾਨ ਜਸਬੀਰ ਸਿੰਘ ਦੇ ਸਪੁੱਤਰ ਨੂੰ ਵੀ ਗੋਲੀ ਲੱਗੀ ਹੈ, ਜਿਸ 'ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਰਾਸ ਪਰਚਾ ਦਰਜ ਨਹੀਂ ਕੀਤਾ, ਬਲਕਿ ਜਸਵੀਰ ਸਿੰਘ ਦੇ ਘਰ ਦੀ ਪੂਰੀ ਤਲਾਸ਼ੀ ਲਈ ਗਈ, ਜਿਸ ਨੂੰ ਲੈਕੇ ਕਾਂਗਰਸ ਵਿਚ ਭਾਰੀ ਰੋਸ ਹੈ¢ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਤੁਸੀਂ ਜਸਬੀਰ ਦੀ ਪਤਨੀ ਨੂੰ ਰਿਹਾ ਕਰੋ, ਉਸਨੂੰ ਕਿਉਂ ਲੈ ਕੇ ਜਾ ਰਹੇ ਹੋ, ਪ੍ਰੰਤੂ ਪੁਲਿਸ ਨੇ ਹਾਲੇ ਤੱਕ ਉਸਨੂੰ ਰਿਲੀਜ਼ ਨਹੀਂ ਕੀਤਾ ਗਿਆ¢ ਇਸ ਮÏਕੇ ਉਕਤ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ¢ ਇਸ ਦÏਰਾਨ ਸਮੂਹ ਲੀਡਰਸ਼ਿਪ ਨੇ ਇਕ ਸੁਰ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਆ ਕੇ ਕੀਤੇ ਗਏ ਝੂਠੇ ਅਤੇ ਨਾਜਾਇਜ਼ ਪਰਚੇ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਕਾਂਗਰਸ ਪਾਰਟੀ ਸਖ਼ਤ ਰੁੱਖ ਅਖ਼ਤਿਆਰ ਕਰਨ ਨੂੰ ਮਜਬੂਰ ਹੋਵੇਗੀ¢ ਇਸ ਮÏਕੇ ਉਨ੍ਹਾਂ ਨਾਲ ਸਾਬਕਾ ਕੌਂਸਲਰ ਹਰਕਰਨ ਸਿੰਘ ਵੈਦ, ਕਾਂਗਰਸ ਕਿਸਾਨ ਸੈਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਜਨਰਲ ਸੈਕਟਰੀ ਦਵਿੰਦਰ ਸਿੰਘ ਗਿੱਲ, ਨੋਨੀ ਸੀਲੋ, ਮਿਠਣ ਸਿੰਘ ਆਦਿ ਹਾਜ਼ਰ ਸਨ¢
'ਆਪ' ਸਰਕਾਰ ਦੇ ਦਬਾਅ ਹੇਠ ਕਾਂਗਰਸੀਆਂ 'ਤੇ ਨਾਜਾਇਜ਼ ਪਰਚਾ ਦਰਜ
ਅਜੀਤ ਡੈਸਕ
20-12-2025