ਫੁੱਲਾਂਵਾਲ, 19 ਦਸੰਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਸਰਕਾਰ ਨਗਰ ਨਿਗਮ ਵਿਚ ਆਰਜ਼ੀ ਕੰਮ ਕਰਦੇ ਸਫ਼ਾਈ ਸੇਵਕਾਂ, ਸੀਵਰਮੈਨਾਂ ਮਾਲੀਆਂ, ਬੇਲਦਾਰਾਂ ਸਮੇਤ ਓਵਰਏਜ ਰਹਿ ਗਏ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਪੱਕਾ ਕਰੇ ਅਤੇ ਸਰਕਾਰ ਵਲੋਂ ਸੈਂਟਰੀ ਇੰਸਪੈਕਟਰਾਂ ਤੇ ਨੰਬਰਦਾਰਾਂ ਰਾਹੀਂ ਇਨ੍ਹਾਂ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਨੱਥ ਪਾਵੇ | ਜੇਕਰ ਇਹ ਸਿਲਸਿਲਾ ਏਸੇ ਤਰ੍ਹਾਂ ਚੱਲਦਾ ਰਿਹਾ ਤਾਂ 2027 ਵਿਚ ਆਉਣ ਵਾਲੀਆਂ ਚੋਣਾਂ ਵਿਚ ਆਪ ਸਰਕਾਰ ਨੂੰ ਇਸ ਦਾ ਗੰਭੀਰ ਸਿੱਟੇ ਭੁਗਤਣੇ ਪੈਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਗਵਾਨ ਵਾਲਮੀਕਿ ਜਨ ਸ਼ਕਤੀ ਯੂਥ ਕਲੱਬ ਭਾਰਤ ਦੇ ਪ੍ਰਧਾਨ ਅਮਨ ਬੋਹਤ ਵਾਲਮੀਕਿ ਨੇ ਅੱਜ ਬਾੜੇਵਾਲ ਵਿਖੇ ਸਥਿਤ ਪਾਰਟੀ ਦਫ਼ਤਰ ਵਿਖੇ ਕੀਤੀ ਪੈੱ੍ਰਸ ਵਾਰਤਾ ਦੌਰਾਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਨੁਮਾਇੰਦਿਆਂ ਵਲੋਂ ਕਾਰਪੋਰੇਸ਼ਨ ਵਿਚ ਮੁਲਾਜ਼ਮ ਭਰਤੀ ਕਰਵਾਉਣ ਦੇ ਨਾਮ 'ਤੇ ਦੋ-ਦੋ ਲੱਖ ਰੁਪਏ ਲਏ ਜਾ ਰਹੇ ਹਨ, ਜਿਸ ਦਾ ਉਨ੍ਹਾਂ ਵਲੋਂ ਜਲਦੀ ਹੀ ਪਰਦਾਫਾਸ਼ ਕੀਤਾ ਜਾਵੇਗਾ |