ਲੁਧਿਆਣਾ, 19 ਦਸੰਬਰ (ਜਤਿੰਦਰ ਭੰਬੀ)-ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਮਾਈਾਡਜ਼ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੁਆਰਾ ਕਰਵਾਈ ਤਿੰਨ ਦਿਨਾਂ ਐਚ.ਐਮ.ਟੈਕਸ ਪ੍ਰਦਰਸ਼ਨੀ ਸ਼ੁੱਕਰਵਾਰ ਨੂੰ ਸ਼ੁਰੂ ਹੋਈ | ਸਰਕਾਰੀ ਕਾਲਜ ਫ਼ਾਰ ਗਰਲਜ਼ ਗਰਾਊਾਡ ਵਿਖੇ ਸ਼ੁਰੂ ਹੋਈ ਪ੍ਰਦਰਸ਼ਨੀ ਦਾ ਉਦਘਾਟਨ ਵਿਧਾਇਕ ਮਦਨ ਲਾਲ ਬੱਗਾ ਨੇ ਕੀਤਾ | ਪ੍ਰਦਰਸ਼ਨੀ ਵਿਚ ਭਾਰਤ ਅਤੇ ਵਿਦੇਸ਼ਾਂ ਦੀਆਂ 100 ਤੋਂ ਵੱਧ ਟੈਂਟ ਸਜਾਵਟ, ਕੇਟਰਿੰਗ ਅਤੇ ਹਾਸਿਪਟੈਲਟੀ, ਲਾਈਟ ਐਂਡ ਸਾਊਾਡ ਨਿਰਮਾਣ ਕੰਪਨੀਆਂ ਹਿੱਸਾ ਲੈ ਰਹੀਆਂ ਹਨ | ਪ੍ਰਦਰਸ਼ਨੀ ਦੇ ਪਹਿਲੇ ਦਿਨ 5 ਹਜ਼ਾਰ ਤੋਂ ਵੱਧ ਵਿਜੀਟਰਾਂ ਨੇ ਸਟਾਲਾਂ ਦਾ ਦੌਰਾ ਕਰਕੇ ਵੱਖ-ਵੱਖ ਉਤਪਾਦਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਰਡਰ ਦਿੱਤੇ | ਇਹ ਪ੍ਰਦਰਸ਼ਨੀ 19 ਤੋਂ 21 ਦਸੰਬਰ ਤੱਕ ਚੱਲੇਗੀ | ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ, ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ, ਮਾਈਾਡਜ਼ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬੀ.ਐਸ. ਰਾਣਾ, ਇੰਦਰਾ ਢੀਂਗਰਾ, ਰਾਕੇਸ਼ ਸਿੰਘ, ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਪੰਜਾਬ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ, ਲੁਧਿਆਣਾ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਟੈਂਟ ਉਦਯੋਗ ਲਈ ਸਮੇਂ ਦੀ ਲੋੜ ਹੈ, ਜੋ ਕਿ ਲਾਹੇਵੰਦ ਸਾਬਤ ਹੋਵੇਗੀ | ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਐਚ.ਐਮ.ਟੀ.ਈ.ਐਕਸ ਵਰਗੀਆਂ ਪ੍ਰਦਰਸ਼ਨੀਆਂ ਪੰਜਾਬ ਵਿਚ ਤਰੱਕੀ ਦੇ ਰਾਹ ਖੋਲ੍ਹਣਗੀਆਂ | ਪੰਜਾਬ ਵਿਚ ਟੈਂਟ ਉਦਯੋਗ ਨੂੰ ਨਵੀਆਂ ਤਕਨੀਕਾਂ ਨਾਲ ਜੁੜਨ ਦਾ ਮੌਕਾ ਮਿਲੇਗਾ | ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ, ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਨੇ ਪ੍ਰਦਰਸ਼ਨੀ ਦੇ ਪਹਿਲੇ ਦਿਨ ਵਿਜੀਟਰਾਂ ਦੀ ਵੱਡੀ ਭੀੜ ਤੋਂ ਉਤਸ਼ਾਹਿਤ ਹੋ ਕੇ ਕਿਹਾ ਕਿ ਪੰਜਾਬ ਦਾ ਟੈਂਟ ਉਦਯੋਗ ਅਤੇ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਪ੍ਰਦਰਸ਼ਨੀ ਵਿਚ ਲੱਗੇ ਸਟਾਲਾਂ 'ਤੇ ਉਤਪਾਦ ਪਸੰਦ ਆਏ ਅਤੇ ਉਨ੍ਹਾਂ ਨੇ ਵੱਡੇ ਪੱਧਰ 'ਤੇ ਆਰਡਰ ਵੀ ਦਿੱਤੇ | ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਨਾਲ ਜੁੜੇ ਲੋਕਾਂ ਨੂੰ ਵੀ ਪੰਜਾਬ ਵਿਚ ਕਾਰੋਬਾਰੀ ਮੌਕੇ ਮਿਲੇ ਅਤੇ ਉਨ੍ਹਾਂ ਦੀ ਨੈਟਵਰਕਿੰਗ ਵਧੀ ਹੈ | ਮਾਈਾਡਸ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬੀ.ਐਸ. ਰਾਣਾ, ਇੰਦਰਾ ਢੀਂਗਰਾ, ਰਾਕੇਸ਼ ਸਿੰਘ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਲਗਭਗ 100 ਕੰਪਨੀਆਂ ਨੇ ਪ੍ਰਦਰਸ਼ਨੀ ਵਿਚ ਸਟਾਲ ਲਗਾਏ ਹਨ | ਇਸ ਪ੍ਰਦਰਸ਼ਨੀ ਰਾਹੀਂ ਟੈਂਟ ਸਜਾਵਟ, ਕੇਟਰਿੰਗ ਅਤੇ ਹਾਸਿਪਟੈਲਟੀ, ਲਾਈਟਿੰਗ-ਸਾਉਂਡ ਵਰਗੇ ਉਦਯੋਗਾਂ ਨਾਲ ਸਬੰਧਿਤ ਨਵੀਨਤਮ ਟੈਕਨਾਲੋਜੀ, ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਸਿੰਗਲ ਪਲੇਟਫਾਰਮ ਪ੍ਰਦਾਨ ਕੀਤਾ | ਪੰਜਾਬ ਦੇ ਮੈਰਿਜ ਪੈਲੇਸਾਂ ਅਤੇ ਟੈਂਟ ਡੀਲਰਾਂ ਨੂੰ ਵੀ ਆਧੁਨਿਕ ਸਜਾਵਟ ਸੰਕਲਪਾਂ, ਨਵੀਂ ਤਕਨੀਕ ਦੀਆਂ ਲਾਈਟ ਪ੍ਰਣਾਲੀ ਅਤੇ ਪੋ੍ਰਫੈਸ਼ਨਲ ਈਵੈਂਟ ਪ੍ਰਬੰਧਨ ਨਾਲ ਸਬੰਧਿਤ ਨਵੀਂ ਟੈਕਨਾਲੋਜੀ ਦਾ ਲਾਭ ਮਿਲੇਗਾ |