11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਜਵਾਹਰ ਲਾਲ ਨਹਿਰੂ ਸਰਕਾਰੀ ਕੰਨਿਆ ਸੈਕੰਡਰੀ ਸਕੂਲ 'ਚ ਮੈਗਾ ਮਾਪੇ-ਅਧਿਆਪਕ ਮਿਲਣੀ <br/>

Ad Position 21
No active advertisement
ਅਜੀਤ ਡੈਸਕ 21-12-2025
ਲੁਧਿਆਣਾ, 20 ਦਸੰਬਰ (ਭੁਪਿੰਦਰ ਸਿੰਘ ਬੈਂਸ)-ਜਵਾਹਰ ਨਾਲ ਨਹਿਰੂ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਜਵਾਹਰ ਨਗਰ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਮਿਲਣੀ ਦਾ ਮੁੱਖ ਉਦੇਸ਼ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਸਹਿਯੋਗ ਨੰੂ ਮਜ਼ਬੂਤ ਕਰਨਾ ਤੇ ਬੱਚਿਆਂ ਦੀ ਪੜ੍ਹਾਈ ਨੰੂ ਹੋਰ ਬਿਹਤਰ ਬਣਾਉਣਾ ਸੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸੋਨਿਕਾ ਜੈਨ ਨੇ ਮਾਪਿਆਂ ਨੰੂ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦਾ ਸਾਰਾ ਸਟਾਫ਼ ਬੱਚਿਆਂ ਦੀ ਪੜ੍ਹਾਈ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ | ਇਸ ਦੌਰਾਨ ਡਾ. ਅੰਜੂ ਸੋਨੀ ਲੈਕਚਰਾਰ, ਡਾ. ਬੌਬੀ ਬਲੋਸਮ ਲੈਕਚਰਾਰ, ਲੈਕਚਰਾਰ ਪਰਮਜੀਤ ਕੌਰ, ਮਾਸਟਰ ਪ੍ਰਭਜੀਤ ਸਿੰਘ ਤੇ ਸਵਪਨਪ੍ਰੀਤ ਕੌਰ ਨੇ ਵੀ ਮਾਪਿਆਂ ਨੰੂ ਸੰਬੋਧਨ ਕੀਤਾ | ਮਿਲਣੀ ਦੌਰਾਨ ਬਿਜਨਸ ਬਲਾਸਟਰ ਅਧੀਨ ਬੱਚਿਆਂ ਵਲੋਂ ਹੌਟ ਬੇਕ ਤੇ ਕੋਲਡ ਬੇਟ ਟੀਮਾਂ ਦੇ ਸਟਾਲ, ਲਾਇਬ੍ਰੇਰੀ ਵਲੋਂ ਕਿਤਾਬਾਂ ਜਾਰੀ ਕਰਨ ਦਾ ਟੇਬਲ, ਆਰਟ ਐਂਡ ਕਰਾਫਟ, ਹੋਮ ਸਾਇੰਸ ਤੇ ਐਪਾਰਲ ਰੂਮ ਦੀਆਂ ਪ੍ਰਦਰਸ਼ਨੀਆਂ ਖਾਸ ਖਿੱਚ ਦਾ ਕੇਂਦਰ ਰਹੀਆਂ | ਇਸ ਮੌਕੇ ਸਮਾਜ ਸੇਵਿਕਾ ਨਿੱਕੀ ਕੋਹਲੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਹਰਲੀਨ ਕੌਰ, ਇੰਦਰਜੀਤ ਕੌਰ, ਪੂਨਮ ਜੈਨ, ਮੋਹਨਜੀਤ ਕੌਰ, ਸੁਰਿੰਦਰਪਾਲ ਕੌਰ, ਰੁਪਿੰਦਰ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਕੇ.ਸੀ.ਡਬਲਿਊ. ਦੇ ਐਨ.ਸੀ.ਸੀ. ਵਿੰਗ ਨੇ ਵਿਜੇ ਦਿਵਸ ਮਨਾਇਆ <br/> ਅਗਲੀ ਖ਼ਬਰ ਦਿਆਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਮੇਲਾ <br/>
Ad Position 24