ਰਣਜੀਤ ਸਿੰਘ ਪਾਇਲ ਨੇ ਰਾਜੇਸ਼ ਕੁਮਾਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਜੌੜੇਪੁਲ ਜਰਗ, 10 ਨਵੰਬਰ (ਪਾਲਾ ਰਾਜੇਵਾਲੀਆ)- ਹਲਕਾ ਪਾਇਲ ਦੇ ਸਾਬਕ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਪੀ. ਏ.
ਜੌੜੇਪੁਲ ਜਰਗ, 10 ਨਵੰਬਰ (ਪਾਲਾ ਰਾਜੇਵਾਲੀਆ)- ਹਲਕਾ ਪਾਇਲ ਦੇ ਸਾਬਕ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਪੀ. ਏ. ਰਣਜੀਤ ਸਿੰਘ ਪਾਇਲ ਨੇ ਪਿੰਡ ਰੌਣੀ ਦੇ ਵਾਸੀ ਸਵ. ਰਾਜੇਸ਼ ਕੁਮਾਰ ਦੇ ਪਰਿਵਾਰ ਨਾਲ ਘਰ ਆ ਕੇ ਪਿੰਡ ਰੌਣੀ ਵਿਖੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਰਾਜੇਸ਼ ਕੁਮਾਰ (47) ਨੂੰ ਬੀਤੇ ਦਿਨੀਂ ਲਸੋਈ ਅਤੇ ਸਿਰਥਲਾ ਦੇ ਵਿਚਕਾਰ ਸੜਕ ਤੇ ਇੱਕ ਅਣਪਛਾਤੇ ਵਾਹਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ ਅਤੇ ਰਾਜੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਰਣਜੀਤ ਸਿੰਘ ਕਿਹਾ ਕਿ ਅਸੀਂ ਸਦਾ ਹੀ ਪਰਿਵਾਰ ਨਾਲ ਖੜ੍ਹੇ ਰਹਾਂਗੇ। ਇਸ ਮੌਕੇ ਕਾਂਗਰਸੀ ਆਗੂ ਹੈਪੀ ਰੌਣੀ, ਗੁਰਪ੍ਰੀਤ ਸਿੰਘ ਰੌਣੀ ਸਮੇਤ ਹੋਰ ਹਾਜ਼ਰ ਸਨ।