10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਲੂਣਾ ਤੋਲਾ ਦੁੱਧ ਉਤਪਾਦਕ ਸਭਾ ਨੇ ਮੈਂਬਰਾਂ ਨੂੰ ਮੁਨਾਫ਼ਾ ਵੰਡਿਆ

ਈਸੜੂ, 10 ਨਵੰਬਰ (ਬਲਵਿੰਦਰ ਸਿੰਘ)- ਪਿੰਡ ਅਲੂਣਾ ਤੋਲਾ ‘ਦੀ ਦੁੱਧ ਉਤਪਾਦਕ ਸਭਾ’ ਵਲੋਂ ਸਰਪੰਚ ਅਤੇ ਪ੍ਰਧਾਨ ਰਮਨਦੀਪ ਕੌਰ ਚੀਮਾ ਤੇ ਹਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਦੁੱਧ ਉਤਪਾਦਕ ਦੇ 80 ਮੈਂਬਰਾਂ ਨੂੰ ਬੋਨਸ ਤੇ ਮੁਨਾਫ਼ਾ ਵੰਡਿਆ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀ ਦੁੱਧ ਉਤਪਾਦਕ ਸਭਾ ਅਲੂਣਾ ਤੋਲਾ ਦੀ ਪ੍ਰਧਾਨ ਰਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਸਭਾ ਵਲੋਂ ਪਿਛਲੇ ਕਈ ਸਾਲਾਂ ਤੋਂ ਮੁਨਾਫ਼ਾ ਨਹੀਂ ਵੰਡਿਆ ਗਿਆ ਸੀ ਜਿਸ ਕਰਕੇ ਨਵੀਂ ਚੁਣੀ ਗਈ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਕਿ ਦੀਵਾਲੀ ਵਾਲੇ ਦਿਨ ਦੁੱਧ ਉਤਪਾਦਕਾਂ ਨੂੰ ਬੋਨਸ ਤੇ ਮੁਨਾਫ਼ਾ ਵੰਡਿਆ ਜਾਵੇ।

Ad Position 21
No active advertisement
ਅਜੀਤ ਡੈਸਕ 11-11-2026
ਈਸੜੂ, 10 ਨਵੰਬਰ (ਬਲਵਿੰਦਰ ਸਿੰਘ)- ਪਿੰਡ ਅਲੂਣਾ ਤੋਲਾ ‘ਦੀ ਦੁੱਧ ਉਤਪਾਦਕ ਸਭਾ’ ਵਲੋਂ ਸਰਪੰਚ ਅਤੇ ਪ੍ਰਧਾਨ ਰਮਨਦੀਪ ਕੌਰ ਚੀਮਾ ਤੇ ਹਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਦੁੱਧ ਉਤਪਾਦਕ ਦੇ 80 ਮੈਂਬਰਾਂ ਨੂੰ ਬੋਨਸ ਤੇ ਮੁਨਾਫ਼ਾ ਵੰਡਿਆ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀ ਦੁੱਧ ਉਤਪਾਦਕ ਸਭਾ ਅਲੂਣਾ ਤੋਲਾ ਦੀ ਪ੍ਰਧਾਨ ਰਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਸਭਾ ਵਲੋਂ ਪਿਛਲੇ ਕਈ ਸਾਲਾਂ ਤੋਂ ਮੁਨਾਫ਼ਾ ਨਹੀਂ ਵੰਡਿਆ ਗਿਆ ਸੀ ਜਿਸ ਕਰਕੇ ਨਵੀਂ ਚੁਣੀ ਗਈ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਕਿ ਦੀਵਾਲੀ ਵਾਲੇ ਦਿਨ ਦੁੱਧ ਉਤਪਾਦਕਾਂ ਨੂੰ ਬੋਨਸ ਤੇ ਮੁਨਾਫ਼ਾ ਵੰਡਿਆ ਜਾਵੇ। ਜਿਸ ਤਹਿਤ ਮੁਨਾਫ਼ਾ ਵੰਡ ਸਮਾਰੋਹ ਦੌਰਾਨ ਕਮੇਟੀ ਅਤੇ ਮੈਬਰਾਂ ਦੀ ਹਾਜ਼ਰੀ ਵਿੱਚ ਦੁੱਧ ਉਤਪਾਦਕਾਂ ਨੂੰ ਬੋਨਸ ਤੇ ਮੁਨਾਫ਼ਾ ਵੰਡਿਆ ਗਿਆ। ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸੱਤ ਲੱਖ ਦੇ ਕਰੀਬ ਸਭਾ ਵੱਲੋ 80 ਮੈਂਬਰਾਂ ਨੂੰ ਮੁਨਾਫਾ ਵੰਡਿਆ ਗਿਆ ਹੈ। ਜਿਸ ਵਿੱਚ ਪਹਿਲਾ ਸਥਾਨ ਤੇ ਸਰਬਜੀਤ ਕੌਰ ਨੂੰ 67722 ਰੁਪਏ ਤੇ ਢੋਲੀ, ਦੂਜਾ ਸਥਾਨ ਤੇ ਹਰਸ਼ਦੀਪ ਕੌਰ ਨੂੰ 51667 ਰੁਪਏ ਤੇ ਢੋਲੀ, ਤੀਜਾ ਸਥਾਨ ਤੇ ਸਰਨਜੀਤ ਕੌਰ ਨੂੰ 37327 ਰੁਪਏ ਤੇ ਢੋਲੀ ਤੇ ਹੋਰ ਮੈਬਰਾਂ ਨੂੰ ਮੁਨਾਫ਼ਾ ਵੰਡਿਆ ਗਿਆ। ਇਸ ਮੌਕੇ ਚਰਨਜੋਤ ਸਿੰਘ ਚੀਮਾ, ਸੈਕਟਰੀ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਹਰਸ਼ਦੀਪ ਕੌਰ, ਮੈਂਬਰ ਸਰਬਜੀਤ ਕੌਰ, ਸਰਨਜੀਤ ਕੌਰ, ਬਲਵਿੰਦਰ ਕੌਰ, ਸਵਰਨਜੀਤ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਕੁਲਜਿੰਦਰ ਸਿੰਘ ਪੰਚ, ਜੁਗਿੰਦਰ ਸਿੰਘ ਪੰਚ, ਲੰਬੜਦਾਰ ਜਸਪਾਲ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਬਾਰਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24