11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਮਾਈਾਡਜ਼ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਲਗਾਈ ਐਚ.ਐਮ.ਟੈਕਸ ਪ੍ਰਦਰਸ਼ਨੀ ਦੇ ਦੂਜੇ ਦਿਨ ਦਰਸ਼ਕਾਂ ਦੀ ਭਾਰੀ ਭੀੜ <br/>

Ad Position 21
No active advertisement
ਅਜੀਤ ਡੈਸਕ 21-12-2025
ਲੁਧਿਆਣਾ, 20 ਦਸੰਬਰ (ਜਤਿੰਦਰ ਭੰਬੀ)-ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਮਾਈਾਡਜ਼ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਸਰਕਾਰੀ ਕਾਲਜ ਫ਼ਾਰ ਗਰਲਜ਼ ਗਰਾਊਾਡ ਵਿਖੇ ਤਿੰਨ ਰੋਜ਼ਾ ਐਚ.ਐਮ.ਟੈਕਸ ਪ੍ਰਦਰਸ਼ਨੀ ਦੇ ਦੂਜੇ ਦਿਨ ਦਰਸ਼ਕਾਂ ਦੀ ਭੀੜ ਦੇਖਣ ਨੂੰ ਮਿਲੀ | ਇਸ ਮੌਕੇ 7 ਹਜ਼ਾਰ ਤੋਂ ਵੱਧ ਸੈਲਾਨੀ ਟੈਂਟ ਸਜਾਵਟ, ਕੇਟਰਿੰਗ ਅਤੇ ਪ੍ਰਾਹੁਣਚਾਰੀ, ਲਾਈਟ ਐਂਡ ਸਾਊਾਡ ਅਤੇ ਸੰਬੰਧਿਤ ਉਦਯੋਗਾਂ ਨਾਲ ਸਬੰਧਿਤ ਨਵੀਨਤਮ ਤਕਨਾਲੋਜੀਆਂ, ਉਤਪਾਦਾਂ ਅਤੇ ਸੇਵਾਵਾਂ ਬਾਰੇ ਜਾਣਨ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋਏ | ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਐਚ.ਐਮ.ਟੈਕਸ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕਰਦੇ ਹੋਏ ਵਿਧਾਇਕ ਸਿੱਧੂ ਅਤੇ ਸਾਬਕਾ ਮੰਤਰੀ ਗਰੇਵਾਲ ਨੇ ਕਿਹਾ ਕਿ ਇਹ ਪੰਜਾਬ ਦੇ ਵਿਆਹ ਪੈਲੇਸਾਂ ਅਤੇ ਟੈਂਟ ਡੀਲਰਾਂ ਨੂੰ ਆਧੁਨਿਕ ਸਜਾਵਟ ਸੰਕਲਪਾਂ, ਉਨਤ ਰੌਸ਼ਨੀ ਪ੍ਰਣਾਲੀਆਂ ਅਤੇ ਪੇਸ਼ੇਵਰ ਈਵੈਂਟ ਪ੍ਰਬੰਧਨ ਨਾਲ ਸਬੰਧਿਤ ਨਵੀਆਂ ਤਕਨਾਲੋਜੀਆਂ ਨਾਲ ਲਾਭ ਪਹੁੰਚੇਗਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਚ.ਐਮ.ਟੈਕਸ ਵਰਗੀਆਂ ਪ੍ਰਦਰਸ਼ਨੀਆਂ ਵਪਾਰਕ ਵਾਤਾਵਰਨ ਨੂੰ ਮਜ਼ਬੂਤ ਕਰਨ, ਉਦਯੋਗ ਦੇ ਖਿਡਾਰੀਆਂ ਨੂੰ ਨੈਟਵਰਕਿੰਗ ਅਤੇ ਗਿਆਨ ਸਾਂਝਾ ਕਰਨ ਦੇ ਮੌਕੇ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਐਚ.ਐਮ.ਟੈਕਸ ਪ੍ਰਦਰਸ਼ਨੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਆਲ ਇੰਡੀਆ ਟੈਂਟ ਡੈਕੋਰੇਟਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਜਿੰਦਲ, ਮੁੱਖ ਸਰਪ੍ਰਸਤ ਮਨੋਹਰ ਸਿੰਘ ਗੁਲਾਟੀ, ਮੁੱਖ ਸਲਾਹਕਾਰ ਐਸ.ਐਸ. ਮਲਹੋਤਰਾ, ਸੀਨੀਅਰ ਵਾਈਸ ਚੇਅਰਮੈਨ ਪਵਨ ਸੇਠ, ਜਨਰਲ ਸਕੱਤਰ ਅਸ਼ੋਕ ਚਾਵਲਾ, ਖਜ਼ਾਨਚੀ ਪੰਕਜ ਸ਼ੌਕੀਨ, ਹਰਿਆਣਾ ਟੈਂਟ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਰਾਓ, ਰਾਜਸਥਾਨ ਟੈਂਟ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਸ਼ਬਿਹਾਰੀ ਸ਼ਰਮਾ, ਮਨੀਸ਼ ਰਾਏ, ਅਖਿਲ ਮਹਾਜਨ, ਆਲ ਇੰਡੀਆ ਟੈਂਟ ਡੈਕੋਰੇਟਰ ਵੈੱਲਫੇਅਰ ਐਸੋਸੀਏਸ਼ਨ ਤੋਂ ਹਰਵਿੰਦਰ ਸਿੰਘ ਬੱਗਾ, ਚੰਡੀਗੜ੍ਹ ਟੈਂਟ ਡੀਲਰਜ਼ ਸੁਸਾਇਟੀ ਦੇ ਚੇਅਰਮੈਨ ਜਗਤਾਰ ਸਿੰਘ, ਹਿਮਾਚਲ ਟੈਂਟ ਡੀਲਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ, ਜੰਮੂ ਟੈਂਟ ਸਰਵਿਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕਤਿਆਲ, ਹਰਿਆਣਾ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜਤਿੰਦਰ ਮਲਿਕ, ਰਮੇਸ਼ ਕਾਲੜਾ, ਚੇਅਰਮੈਨ ਨਰੇਸ਼ ਭਾਰਦਵਾਜ ਸ਼ਾਮਿਲ ਸਨ | ਕੰਪਨੀ ਦੇ ਨੁਮਾਇੰਦਿਆਂ ਨੇ ਆਧੁਨਿਕ ਸਜਾਵਟ ਸੰਕਲਪਾਂ, ਉਨਤ ਰੌਸ਼ਨੀ ਪ੍ਰਣਾਲੀਆਂ ਅਤੇ ਦੇਸ਼ ਭਰ ਦੇ ਪੇਸ਼ੇਵਰ ਈਵੈਂਟ ਪ੍ਰਬੰਧਨ, ਹੁਨਰ ਵਿਕਾਸ ਅਤੇ ਪੇਸ਼ੇਵਰਤਾ ਨਾਲ ਸਬੰਧਿਤ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ | ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ, ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ, ਅਤੇ ਮਾਈਾਡਜ਼ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬੀ.ਐਸ. ਰਾਣਾ, ਇੰਦਰਾ ਢੀਂਗਰਾ ਅਤੇ ਰਾਕੇਸ਼ ਸਿੰਘ ਨੇ ਪਤਵੰਤਿਆਂ ਅਤੇ ਦਰਸ਼ਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ 21 ਦਸੰਬਰ, 2025 ਤੱਕ ਜਾਰੀ ਰਹੇਗੀ | ਇਸ ਮੌਕੇ ਸੈਲਾਨੀਆਂ ਵਲੋਂ ਵੱਖ-ਵੱਖ ਉਤਪਾਦਾਂ ਦੇ ਆਰਡਰ ਵੀ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਯੱਗ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ-ਮਹੰਤ ਪ੍ਰਵੀਨ ਚÏਧਰੀ <br/> ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24