ਇਆਲੀ/ਥਰੀਕੇ, 21 ਦਸੰਬਰ (ਮਨਜੀਤ ਸਿੰਘ ਦੁੱਗਰੀ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਵਿਚ ਪਹੁੰਚੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ, ਲੁਧਿਆਣਾ ਹਿਮਾਂਸ਼ੂ ਜੈਨ ਨੂੰ ਡਾ: ਚਰਨ ਕਮਲ ਸਿੰਘ, ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਹੋਰਾਂ 'ਜੀ ਆਇਆਂ ਨੂੰ ' ਕਹਿੰਦਿਆਂ ਇੰਸਟੀਚਿਊਟ ਦੀਆਂ ਉੱਚ ਪੱਧਰੀ ਤਕਨੀਕੀ ਸਹੂਲਤਾਂ ਅਤੇ ਗਾਇਨ, ਵਾਦਨ, ਨਿ੍ਤ, ਆਡੀਓ/ਵੀਡੀਓ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ, ਜਿਸ 'ਤੇ ਉਨ੍ਹਾਂ ਵਲੋਂ ਸਿੱਖਿਆਰਥੀਆਂ ਵਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ, ਜਿਸ ਵਿਚ ਗਾਇਨ, ਵਾਦਨ, ਨਿ੍ਤ, ਆਡੀਓ/ਵੀਡੀਓ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇੰਸਟੀਚਿਊਟ ਦੇ ਕਾਰਜਕਰਤਾ ਬੜੀ ਮਿਹਨਤ ਅਤੇ ਲਗਨ ਨਾਲ ਸਿੱਖਿਆਰਥੀਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀ ਹੁਨਰ-ਘਾੜਤ ਕਰ ਰਹੇ ਹਨ | ਇੰਸਟੀਚਿਊਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਗਾਊਾ ਲੋੜਾਂ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਕੀਤਾ ਜਾਵੇਗਾ | ਇੰਸਟੀਚਿਊਟ ਲਈ ਬੜੇ ਮਾਣ ਦੀ ਗੱਲ ਹੈ ਕਿ ਇੰਸਟੀਚਿਊਟ ਦੀ ਪਹਿਲੀ ਵਿਦਿਆਰਥਣ ਗੁਰਲੀਨ ਕੌਰ, ਜੋ ਕਿ ਇਸ ਸਮੇਂ ਟੈਕਸਾਸ, ਅਮਰੀਕਾ ਵਿਖੇ ਆਪਣੇ ਹੁਨਰ ਦੀ ਪੇਸ਼ਕਾਰੀ ਕਰ ਰਹੀ ਹੈ, ਜਿਸ ਨੂੰ ਸਾਲ 2020 ਵਿਚ ਮੈਲੋਡੀ ਕੁਈਨ ਆਫ਼ ਡੈਲਸ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ ਅਤੇ 2022 ਵਿਚ ਗੁਰਲੀਨ ਕੌਰ ਨੂੰ ਲਿੰਕਨ ਐਵੀਨਿਊ ਮਿਊਜ਼ਿਕ ਅਦਾਰੇ ਵਲੋਂ ਯੂ.ਐਸ.ਏ. ਦੀ ''ਸਰਵ ਸ੍ਰੇਸ਼ਟ ਪ੍ਰਭਾਵੀ ਗਾਇਕਾU ਵਜੋਂ ਨਿਵਾਜਿਆ ਗਿਆ ਹੈ | ਇੰਸਟੀਚਿਊਟ ਦੇ ਸਿੱਖਿਆਰਥੀ ਕਲਾਕਾਰਾਂ ਵਿਚ ਸਮੀਕਸ਼ਾ, ਸੀਰੀਨਾ, ਦਸ਼ਮੀਤ, ਅਨਹਦ, ਮੁਨੀਸ਼ ਨੇ ਗਾਇਨ ਰਾਹੀਂ ਅਤੇ ਗੀਤਾਜ਼ ਨੇ ਡਰੰਮ ਵਿਚ ਵਧੀਆ ਪੇਸ਼ਕਾਰੀ ਕੀਤੀ | ਕੀ ਬੋਰਡ ਦੀ ਪੇਸ਼ਕਾਰੀ ਸਮਰਵੀਰ ਅਤੇ ਦਿਵਆਂਸ਼ ਗਟਾਰ ਵਿਚ ਨਿਸ਼ਚੇ ਅਤੇ ਜਸਕੀਰਤ ਨੇ ਬੜੀ ਦਿਲਕਸ਼ ਪੇਸ਼ਕਾਰੀ ਦਿੱਤੀ | ਤਾਰੁਸ਼ੀ, ਸੁਹਾਵੀ, ਜ਼ੋਇਲ, ਰੌਸ਼ਨੀ ਨੇ ਕੱਥਕ ਨਿ੍ਤ ਪੇਸ਼ ਕੀਤਾ ਮਰੀਨਲ, ਦਕਸ਼, ਨਾਇਰਾ ਨੇ ਬਾਲੀਵੁੱਡ ਡਾਂਸ ਦੀ ਪੇਸ਼ਕਾਰੀ ਕੀਤੀ ਅਤੇ ਭੰਗੜੇ ਦੀ ਪੇਸ਼ਕਾਰੀ ਸਮਰ, ਗੁਨਵ, ਵਾਰਿਸ, ਕਾਬੀਰ, ਆਵੀਰ, ਲਿਆਨ, ਅਮਾਇਰਾ, ਅਸਰੀਤ, ਮੇਹਰ, ਮਾਧਵ, ਆਰਵ, ਏਕਨਾਮ, ਏਕਰੂਪ, ਹਰਸੀਰਤ, ਪਾਹੁਲ ਅਤੇ ਜਪਨੂਰ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ | ਇਸ ਮੌਕੇ ਇਸ਼ਮੀਤ ਸਿੰਘ ਦੇ ਪਿਤਾ ਗੁਰਪਿੰਦਰ ਸਿੰਘ ਨੇ ਸੰਗੀਤ ਵਿਭਾਗ ਵਲੋਂ ਦਿਲ ਖਿਚਵੀਆਂ ਪੇਸ਼ਕਾਰੀਆਂ ਵਿਚ ਗਾਏ ਹੋਏ ਗੀਤਾਂ ਦੀ ਸ਼ਲਾਘਾ ਕੀਤੀ | ਉਘੇ ਯੂ-ਟਿਊਬਰ ਸਟਾਰ ਮੁਖਵਿੰਦਰ ਸਿੰਘ, ਗੁਰਮੀਤ ਸਿੰਘ ਕੋਚਰ, ਜਗਦੇਵ ਸਿੰਘ ਸੰਧੂ, ਜੋਗਿੰਦਰ ਸਿੰਘ ਭੁੱਲਰ, ਆਫ਼ਰੀਨ ਤੋਂ ਕਰਨਜੀਤ ਲਾਂਬਾ ਅਤੇ ਆਰ.ਪੀ. ਸ਼ੋਰੀ, ਹਰਪਾਲ ਸਿੰਘ ਮਾਂਗਟ ਅਤੇ ਸਿੱਖਿਆਰਥੀਆਂ ਦੇ ਮਾਤਾ ਪਿਤਾ ਅਤੇ ਹੋਰ ਪਤਵੰਤੇ ਪੁੱਜੇ | ਮਿਸ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ ਅਤੇ ਇਹ ਸੰਗੀਤਕ ਸ਼ਾਮ ਸਰੋਤਿਆਂ ਦੇ ਮਨਾਂ ਵਿਚ ਯਾਦਗਾਰ ਹੋ ਨਿੱਬੜੀ |