ਡਾਬਾ/ਲੁਹਾਰਾ, 21 ਦਸੰਬਰ (ਕੁਲਵੰਤ ਸਿੰਘ ਸੱਪਲ)-ਪਿਪਲ ਚੋਕ ਲੁਹਾਰਾ ਤੋਂ ਗਿਆਸਪੁਾਰਾ 33 ਫੁੱਟ ਰੋਡ ਜਿਹੜੀ ਬਨਣ ਜਾ ਰਹੀ ਹੈ ਉਸ ਸੜਕ ਤੇ ਸੀਵਰੇਜ ਅਤੇ ਲੋਕਾਂ ਦੇ ਪੀਣ ਵਾਲੇ ਪਾਣੀ ਦਾ ਬੁਰਾ ਹਾਲ ਹੈ | ਇਸ ਸਬੰਧੀ ਲੋਕਾਂ ਨੇ ਅਤੇ ਸਮਾਜ ਸੇਵੀ ਸਮਸੇਰ ਸਿੰਘ ਮਾਨ, ਪੱਪੂ ਸ਼ਰਮਾ ਸੇਖਾ ਨੇ ਦੱਸਿਆ ਕਿ ਸੜਕ ਨੂੰ ਬਨਾਉਣ ਲਈ ਠੇਕੇਦਾਰ ਵਲੋਂ ਪੁੱਟੀ ਜਾ ਰਹੀ ਹੈ | ਉਸ ਨਾਲ ਕਈ ਲੋਕਾਂ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਕੂਨੇਕਸ਼ਨ ਟੁੱਟ ਰਹੇ ਹਨ ਅਤੇ ਪੀਣ ਵਾਲਾ ਗੰਦਾ ਪਾਣੀ ਪਾਈਪਾਂ ਵਿਚ ਆ ਰਿਹਾ ਹੈ, ਜਿਸ ਕਰਨ ਕਿਸੇ ਵੇਲੇ ਵੀ ਕੋਈ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ | ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਈ ਵੀ ਭਿਅੰਕਰ ਬਿਮਾਰੀ ਫੈਲਣ ਤੋਂ ਪਹਿਲਾਂ ਇਸ ਦਾ ਹੱਲ ਕੀਤਾ ਜਾਵੇ ਅਤੇ ਠੇਕੇਦਾਰ ਨੂੰ ਹਿਦਾਇਤ ਕੀਤੀ ਜਾਵੇ ਕਿ ਸੜਕ ਪੱਟਣ ਲੱਗਿਆ ਪਾਣੀ ਅਤੇ ਸੀਵਰੇਜ ਦੇ ਪਾਈਪਾਂ ਦਾ ਧਿਆਨ ਰੱਖਿਆ ਜਾਵੇ |