22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੰਗਤ ਦਰਸ਼ਨ ਕੈਂਪ ਦੌਰਾਨ ਨਗਰ ਸੁਧਾਰ ਟਰੱਸਟ ਨੇ 40 ਕੇਸਾਂ ਦਾ ਕੀਤਾ ਨਿਪਟਾਰਾ <br/>

Ad Position 21
No active advertisement
ਅਜੀਤ ਡੈਸਕ 22-12-2025
ਲੁਧਿਆਣਾ, 21 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਸੁਧਾਰ ਟਰੱਸਟ ਵਲੋਂ ਆਮ ਲੋਕਾਂ ਦੀ ਸਹੂਲਤ ਤੇ ਦਫ਼ਤਰੀ ਕੰਮਕਾਜ ਨੰੂ ਸੁਚੱਜਾ ਬਣਾਉਣ ਦੇ ਉਦੇਸ਼ ਨਾਲ ਟਰੱਸਟ ਦਫ਼ਤਰ ਵਿਖੇ ਸੰਗਤ ਦਰਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਅਗਵਾਈ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕੀਤੀ | ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਕਾਰਜ ਸਾਧਕ ਅਫ਼ਸਰਾਂ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਲਗਾਏ ਗਏ ਕੈਂਪ ਦੌਰਾਨ ਨਗਰ ਸੁਧਾਰ ਟਰੱਸਟ ਦੀਆਂ ਵੱਖ ਵੱਖ ਵਿਕਾਸ ਸਕੀਮਾਂ ਵਿਚ ਪੈਂਦੀਆਂ ਜਾਇਦਾਦਾਂ ਨਾਲ ਸੰਬੰਧਿਤ ਕੇਸਾਂ ਨੰੂ ਪਹਿਲ ਦੇ ਆਧਾਰ 'ਤੇ ਸੁਣਿਆ ਗਿਆ | ਇਨ੍ਹਾਂ ਵਿਚ ਰਜਿਸਟਰੀ, ਰਜਿਸਟਰੀ ਤੋਂ ਰਜਿਸਟਰੀ, ਟਰਾਂਸਫ਼ਰ, ਯੂ.ਟੀ.ਐਸ. ਪਾਲਿਸੀ ਅਧੀਨ ਮਾਮਲੇ, ਐਨ.ੳ.ਸੀ. ਤੇ ਐਨ.ਡੀ.ਸੀ. ਵਰਗੇ ਕੇਸ ਸ਼ਾਮਲ ਸਨ | ਉਨ੍ਹਾਂ ਦੱਸਿਆ ਕਿ ਮੌਕੇ ਮੌਕੇ 'ਤੇ ਹੀ ਸਾਰੀਆਂ ਲੋੜੀਂਦੀਆਂ ਸ਼ਾਖਾਵਾਂ ਦੀਆਂ ਰਿਪੋਰਟਾਂ ਪ੍ਰਾਪਤ ਕਰਕੇ ਕੁੱਲ 40 ਕੇਸਾਂ ਦਾ ਨਿਪਟਾਰਾ ਕੀਤਾ ਗਿਆ | ਇਨ੍ਹਾਂ ਵਿਚ 13 ਰਜਿਸਟਰੀ ਕੇਸ, 9 ਰਜਿਸਟਰੀ ਤੋ ਰਜਿਸਟਰੀ, 9 ਐਨ.ੳ.ਸੀ ਅਤੇ 9 ਐ.ਡੀ.ਸੀ. ਦੇ ਕੇਸ ਸ਼ਾਮਲ ਹਨ | ਸਬੰਧਿਤ ਲੋਕਾਂ ਨੰੂ ਉਨ੍ਹਾਂ ਦੇ ਦਸਤਾਵੇਜ਼ ਮੌਕੇ 'ਤੇ ਹੀ ਦਸਤੀ ਸੌਂਪੇ ਗਏ | ਚੇਅਰਮੈਨ ਭਿੰਡਰ ਨੇ ਕਿਹਾ ਕਿ ਆਮ ਪਬਲਿਕ ਦੀ ਸਹੂਲਤ ਅਤੇ ਟਰੱਸਟ ਤੇ ਸਰਕਾਰ ਦੇ ਅਕਸ ਨੰੂ ਹੋਰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਸੰਗਤ ਦਰਸ਼ਨ ਕੈਂਪ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ | ਇਸ ਮੌਕੇ ਕਾਰਜਕਾਰੀ ਅਫ਼ਸਰ ਰਵਿੰਦਰ ਕੁਮਾਰ, ਹਰਿੰਦਰ ਸਿੰਘ ਚਹਿਲ, ਸਤ ਭੂਸ਼ਣ ਸਚਦੇਵਾ, ਵਿਕਰਮ ਕੁਮਾਰ, ਖੁਸ਼ਵੰਤ ਸਿੰਘ, ਰਾਜੀਵ ਸਭਰਵਾਲ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਪੋਰਟਲ 'ਤੇ ਗਲਤ ਜਾਣਕਾਰੀ ਅੱਪਲੋਡ ਕਰਨ ਦੇ ਮਾਮਲੇ 'ਚ ਕਾਰੋਬਾਰੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ 33 ਫੁੱਟਾ ਬਣਨ ਵਾਲੀ ਰੋਡ ਉਪਰ ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਪਾਈਪਾਂ ਦਾ ਧਿਆਨ ਰੱਖਿਆ ਜਾਵੇ <br/>
Ad Position 24