22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਨਦੀਪ ਕਾਲੋਨੀ ਵਿਖੇ ਖ਼ੂਨਦਾਨ ਅਤੇ ਸਿਹਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 22-12-2025
ਡਾਬਾ/ਲੁਹਾਰਾ, 21 ਦਸੰਬਰ (ਕੁਲਵੰਤ ਸਿੰਘ ਸੱਪਲ)-ਗੋਵਿੰਦ ਨਰਸਿੰਗ ਹੋਮ ਮਨਦੀਪ ਸਿੰਘ ਕਾਲੋਨੀ ਸੁਰਜੀਤ ਨਗਰ ਵਿਖੇ ਇਕ ਵਿਸ਼ਾਲ ਮੁਫ਼ਤ ਅੱਖਾਂ ਦੀ ਜਾਂਚ, ਖ਼ੂਨਦਾਨ ਅਤੇ ਮੈਡੀਕਲ ਕੈਂਪ ਨਰਸਿੰਗ ਹੋਮ ਦੇ ਡਾਇਰੈਕਟਰਾਂ, ਡਾ. ਸ਼ਕਤੀ ਸਿੰਘ ਅਤੇ ਸ਼ਿਵ ਗੋਵਿੰਦ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਇਸ ਮੌਕੇ 40 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਅਤੇ ਮੈਡੀਕਲ ਵਿਭਾਗ ਵਿਚ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਇਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਿਰਮਲ ਸਿੰਘ ਐਸ.ਐਸ., ਵਾਰਡ 34 ਦੇ ਕੌਂਸਲਰ ਰਾਜੇਸ਼ ਮਿਸ਼ਰਾ, ਵਾਰਡ ਨੰਬਰ 33 ਦੇ ਕੌਂਸਲਰ ਦੇ ਪਤੀ ਕੁਲਵੰਤ ਸਿੰਘ ਕਾਂਤੀ ਨੇ ਵਿਸ਼ੇਸ਼ ਤੌਰ 'ਤੇ ਕੈਂਪ ਦਾ ਉਦਘਾਟਨ ਕੀਤਾ |
ਇਸ ਮੌਕੇ ਭਾਜਪਾ ਆਗੂ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਪ੍ਰਬੰਧਕਾਂ ਵਲੋਂ ਇਹੋ ਜਿਹੇ ਕੈਂਪ ਲਗਾਉਣੇ ਸ਼ਲਾਘਾਯੋਗ ਹਨ | ਸਾਰੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਕੈਂਪ ਵਿਚ ਰਘੂਨਾਥ ਹਸਪਤਾਲ ਦੇ ਖ਼ੂਨਦਾਨ ਮਾਹਿਰ, ਕਲੋਵ ਡੈਂਟਲ ਦੀ ਡਾ. ਨੰਦਿਤਾ ਬਿਸਵਾਸ, ਡਾ. ਸੂਰਜ ਦਿਵੇਦੀ ਸਮੇਤ ਕਈ ਡਾਕਟਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਪੋਹ ਮਹੀਨੇ ਦੀ ਦਰਦਨਾਕ ਦਾਸਤਾਨ ਦੁਨੀਆ ਦੇ ਇਤਿਹਾਸ ਦਾ ਅੰਦਰ ਕੋਈ ਸਾਨੀ ਨਹੀਂ <br/> ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਿਖੇ ਸੈਂਕੜੇ ਐਂਬੂਲੈਂਸ ਚਾਲਕਾਂ ਨੂੰ ਦਿੱਤੀ ਬੀ.ਐਲ.ਐਸ. ਸਿਖਲਾਈ
Ad Position 24