16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਕੀਤਾ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਦੇ ਵੈਟਨਰੀ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇੰਡੀਅਨ ਸੋਸਾਇਟੀ ਫਾਰ ਦ ਸਟੱਡੀ ਆਫ ਐਨੀਮਲ ਰੀਪ੍ਰੋਡਕਸਨ ਦੇ 40ਵੇਂ ਸਾਲਾਨਾ ਸੰਮੇਲਨ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ | ਇਹ ਸੰਮੇਲਨ ਰਾਜੀਵ ਗਾਂਧੀ ਇੰਸਟੀਚਿਊਟ ਆਫ ਵੈਟਨਰੀ ਐਜੂਕੇਸ਼ਨ ਐਂਡ ਰਿਸਰਚ, ਪੁਡੂਚੇਰੀ ਦੁਆਰਾ ਆਯੋਜਿਤ ਕੀਤਾ ਗਿਆ ਸੀ | ਡਾ. ਅਸਵਨੀ ਕੁਮਾਰ ਸਿੰਘ ਅਤੇ ਡਾ. ਅਜੀਤ ਕੁਮਾਰ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਖੋਜ ਯੋਗਦਾਨਾਂ ਲਈ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਵਿਦਿਆਰਥੀ ਡਾ. ਜੈ ਪੰਚੋਲੀ ਨੂੰ ਯੰਗ ਸਾਇੰਟਿਸਟ ਪੁਰਸਕਾਰ ਦੇ ਨਾਲ-ਨਾਲ ਸਰਵੋਤਮ ਪੋਸਟਰ ਪ੍ਰਸਤੁਤੀ ਪੁਰਸਕਾਰ ਪ੍ਰਾਪਤ ਹੋਇਆ | ਡਾ. ਮਿ੍ਗਾਂਕ ਹੋਨਪਾਰਖੇ ਨੂੰ ਵੱਕਾਰੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ | ਡਾ. ਅਜੀਤ ਕੁਮਾਰ ਨੂੰ ਲਗਾਤਾਰ ਤਿੰਨ ਸਾਲਾਂ ਲਈ 'ਦ ਇੰਡੀਅਨ ਜਰਨਲ ਆਫ ਐਨੀਮਲ ਰੀਪ੍ਰੋਡਕਸਨ' ਦੇ ਮੁੱਖ ਸੰਪਾਦਕ ਵਜੋਂ ਵੀ ਚੁਣਿਆ ਗਿਆ | ਇੱਕ ਹੋਰ ਕਾਨਫਰੰਸ ਵਿਚ ਡਾ. ਗੁਰਜੋਤ ਕੌਰ ਮਾਵੀ, ਵਿਗਿਆਨੀ ਡਾਇਰੈਕਟੋਰੇਟ ਆਫ ਲਾਈਵਸਟਾਕ ਫਾਰਮਜ ਨੂੰ ਵੱਕਾਰੀ ਇੰਡੀਅਨ ਪੋਲਟਰੀ ਸਾਇੰਸ ਐਸੋਸੀਏਸਨ 'ਡਾ. ਪੀ. ਕੋਠੰਡਾਰਮਨ ਮੈਮੋਰੀਅਲ ਐਵਾਰਡ-2025' ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਇਕ ਮੈਡਲ, ਸਰਟੀਫਿਕੇਟ ਅਤੇ 2,500 ਦਾ ਨਗਦ ਇਨਾਮ ਸ਼ਾਮਲ ਹੈ | ਉਨ੍ਹਾਂ ਨੂੰ ਪੋਲਟਰੀ ਸਾਇੰਸ ਵਿਚ ਉਨ੍ਹਾਂ ਦੇ ਸਾਨਦਾਰ ਖੋਜ ਯੋਗਦਾਨ ਲਈ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਵੀ ਪ੍ਰਾਪਤ ਹੋਇਆ | ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਯੂਨੀਵਰਸਿਟੀ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ਾਖ ਵਧਾਉਣ ਲਈ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ | ਡਾ. ਸਵਰਨ ਸਿੰਘ ਰੰਧਾਵਾ ਡੀਨ ਕਾਲਜ ਆਫ ਵੈਟਨਰੀ ਸਾਇੰਸ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਖੋਜ ਨੇ ਵੀ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਡਾ. ਵਿਜੇ ਦਿਸਾਵਰ ਨੂੰ 'ਸਮਾਜ ਰਤਨ ਐਵਾਰਡ' ਨਾਲ ਕੀਤਾ ਸਨਮਾਨਿਤ <br/>
Ad Position 24