ਲੁਧਿਆਣਾ, 22 ਦਸੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫਤਰ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਭਾਰਤ ਸਰਕਾਰ ਵਲੋਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿਚ ਚਲਾਈ ਜਾ ਰਹੀ ਕੰਪਿਊਟਰੀਕਰਨ ਸਕੀਮ ਬਾਰੇ ਚਰਚਾ ਕੀਤੀ ਗਈ | ਯੂਨੀਅਨ ਪ੍ਰਧਾਨ ਵਰਿਆਮ ਸਿੰਘ ਭਰੋਵਾਲ ਨੇ ਦੱਸਿਆ ਗਿਆ ਕਿ ਸਹਿਕਾਰਤਾ ਵਿਭਾਗ ਪੰਜਾਬ ਇਸ ਸਕੀਮ ਦੇ ਨਿਯਮਾਂ ਨੂੰ ਪੂਰਾ ਨਾਂ ਕਰਦੇ ਹੋਏ ਪੈਕਸ ਮੁਲਾਜ਼ਮਾਂ ਨੂੰ ਇਸ ਵਿਚ ਬਲੀ ਦਾ ਬੱਕਰਾ ਬਣਾ ਰਿਹਾ ਹੈ | ਭਾਰਤ ਸਰਕਾਰ ਵਲੋਂ ਪ੍ਰਤੀ ਸਭਾ ਲੱਖਾਂ ਰੁਪਏ ਦੇ ਫੰਡ ਜਾਰੀ ਕਰਨ ਤੇ ਵੀ ਤਿੰਨ ਸਾਲਾਂ ਤੋਂ ਕੰਪਿਊਟਰੀਕਰਨ ਵਾਲੀਆਂ ਕੰਪਨੀਆਂ ਅਤੇ ਮਹਿਕਮੇ ਵਲੋਂ ਪੈਕਸ ਮੁਲਾਜ਼ਮਾਂ ਨੂੰ ਹੀ ਇਹ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ | ਯੂਨੀਅਨ ਆਗੂਆਂ ਵਲੋਂ ਇਸ ਸਬੰਧੀ ਡੀ.ਆਰ. ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਣਕ ਅਤੇ ਆਲੂਆਂ ਦੀ ਫਸਲ ਲਈ ਕਿਸਾਨਾਂ ਨੂੰ ਯੂਰੀਆ ਖਾਦ ਦੇਣ ਤੋਂ ਅਸੱਮਰਥ ਸਭਾਵਾਂ ਦੇ ਮੁਲਾਜ਼ਮਾਂ ਵਲੋਂ ਮਾਰਕਫੈਡ ਅਤੇ ਸਰਕਾਰ ਨੂੰ ਜਿੰਮੇਵਾਰ ਦੱਸਦਿਆ ਦੋਸ਼ ਲਗਾਇਆ ਕਿ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹਾ ਲੁਧਿਆਣਾ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ | ਜਿੱਥੇ ਇਫਕੋ ਸੰਸਥਾ ਵੱਲੋਂ ਆਪਣੇ ਹਿੱਸੇ ਦਾ 100 ਫੀਸਦੀ ਯੂਰੀਆ ਸਭਾਵਾਂ ਵਿਚ ਪਹੁੰਚਦਾ ਕਰ ਦਿੱਤਾ ਹੈ ਉੱਥੇ ਹੀ ਮਾਰਕਫੈਡ ਪਿਛਲੇ 20 ਦਿਨਾਂ ਤੋਂ ਯੂਰੀਆ ਖਾਦ ਸਭਾਵਾਂ ਨੂੰ ਨਹੀਂ ਦੇ ਰਿਹਾ, ਜਿਸ ਕਾਰਨ ਕਣਕ ਅਤੇ ਆਲੂਆਂ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ | ਇਸ ਮੌਕੇ ਜ਼ਿਲ੍ਹਾ ਯੂਨੀਅਨ ਪ੍ਰਧਾਨ ਵਰਿਆਮ ਸਿੰਘ ਭਰੋਵਾਲ, ਜਗਮੀਤ ਸਿੰਘ ਗਿੱਲ ਜੰਡਿਆਲੀ ਪ੍ਰਧਾਨ ਲੁਧਿਆਣਾ ਪੂਰਬੀ, ਲਖਬੀਰ ਸਿੰਘ ਪ੍ਰਧਾਨ ਜਗਰਾਉਂ, ਮਨਪ੍ਰੀਤ ਸਿੰਘ ਪ੍ਰਧਾਨ ਸਮਰਾਲਾ, ਜ਼ਿਲ੍ਹਾ ਜਨਰਲ ਸਕੱਤਰ ਅਤੇ ਖੰਨਾ ਪ੍ਰਧਾਨ ਸੁਖਵਿੰਦਰ ਸਿੰਘ ਜਟਾਣਾਂ, ਸੁਖਵਿੰਦਰ ਸਿੰਘ ਪ੍ਰਧਾਨ ਰਾਏਕੋਟ, ਸੁਰਜੀਤ ਸਿੰਘ ਤੁਗਲ ਸਟੇਟ ਆਗੂ, ਮਨਦੀਪ ਸਿੰਘ ਰਾਮਪੁਰ ਸਟੇਟ ਆਗੂ ਅਮਰਪਾਲ ਸਿੰਘ ਮਾਛੀਵਾੜਾ, ਮਨਦੀਪ ਸਿੰਘ ਹਾਂਸ, ਜਸਵਿੰਦਰ ਸਿੰਘ ਲੁਹਾਰਾ, ਪਰਮਜੀਤ ਸਿੰਘ ਗਿੱਦੜਵਿੰਡੀ ਜ਼ਿਲ੍ਹਾ ਆਗੂ, ਰੀਤ ਕਮਲ ਸਿੰਘ ਕਨੇਚ, ਬਲਵੀਰ ਸਿੰਘ, ਅਲੀਸੇਰ ਅੜੈਚਾ, ਅਮਨਦੀਪ ਸਿੰਘ ਹਰਨਾਮਪੁਰਾ, ਗੁਰਪ੍ਰੀਤ ਸਿੰਘ ਖਾਨਪੁਰ, ਅਨਦੀਪ ਸਿੰਘ, ਹਰਮਨਦੀਪ ਸਿੰਘ ਇਕੋਲਾਹੀ, ਰਘਵੀਰ ਸਿੰਘ ਬੀਜਾ, ਸਿਮਰਨਜੀਤ ਸਿੰਘ ਸਾਹਵਾਣਾ, ਗੁਰਵਿੰਦਰ ਸਿੰਘ ਕੁਹਾੜਾ, ਹਰਿੰਦਰ ਸਿੰਘ ਲੱਖੋਵਾਲ, ਗੁਰਦੀਪ ਸਿੰਘ ਪਹਾੜੂਵਾਲ, ਕੁਲਵਿੰਦਰ ਸਿੰਘ ਸਾਲੂ ਭੈਣੀ, ਸਤਿੰਦਰ ਸਿੰਘ ਕੂੰਮਕਲਾਂ, ਬਲਜੀਤ ਸਿੰਘ ਬਲੀਏਵਾਲ, ਲਵਪਰੀਤ ਸਿੰਘ ਜੱਸੜ, ਪਰਦੀਪ ਸਿੰਘ ਭੱਟੀਆਂ ਆਦਿ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੁਲਾਜ਼ਮ ਹਾਜ਼ਰ ਸਨ |