14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੀਨੀਅਰ ਡਿਪਟੀ ਮੇਅਰ-ਕਮਿਸ਼ਨਰ ਦੀ ਜੋੜੀ ਨੇ ਸੰਭਾਲੀ ਕਮਾਨ

Ad Position 21
No active advertisement
ਅਜੀਤ ਡੈਸਕ 25-12-2025
ਲੁਧਿਆਣਾ, 24 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਨੰੂ ਸਾਫ਼ ਸੁਥਰਾ ਬਣਾਉਣ ਦੀ ਦਿਸ਼ਾ ਵਿਚ ਨਗਰ ਨਿਗਮ ਨੇ ਕਮਰ ਕੱਸ ਲਈ ਹੈ | ਇਸੇ ਤਹਿਤ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਪੁਰਾਣੇ ਸ਼ਹਿਰੀ ਖੇਤਰ ਵਿਚ ਸਫ਼ਾਈ ਨੰੂ ਲੈਕੇ ਸਖ਼ਤ ਰੁੱਖ ਅਵਤਾਰ ਕਰਦੇ ਹੋਏ ਵੱਡਾ ਐਕਸ਼ਨ ਸ਼ੁਰੂ ਕਰਦੇ ਹੋਏ, ਬੁੱਧਵਾਰ ਨੰੂ ਮਾਤਾ ਰਾਣੀ ਚੌਂਕ ਨੇੜੇ ਨਗਰ ਨਿਗਮ ਜ਼ੋਨ ਏ ਦੇ ਦਫ਼ਤਰ ਵਿਚ ਸਿਹਤ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਦੋਹਾਂ ਅਧਿਕਾਰੀਆਂ ਨੇ ਸਪਸ਼ਟ ਹੁਕਮ ਦਿੱਤੇ ਕੀ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿਚ ਸਫ਼ਾਈ ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਕਰਮਚਾਰੀਆਂ ਜਾਂ ਅਧਿਕਾਰੀਆਂ ਵਲੋਂ ਕੋਤਾਹੀ ਸਾਹਮਣੇ ਆਈ ਤਾਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਮੀਟਿੰਗ ਤੋਂ ਬਾਅਦ ਸ਼ਾਮ ਦੇ ਸਮੇਂ ਸੀਨੀਅਰ ਡਿਪਟੀ ਮੇਅਰ ਤੇ ਕਮਿਸ਼ਨਰ ਨੇ ਸਕੂਟਰ 'ਤੇ ਸਵਾਰੀ ਕਰਕੇ ਪੁਰਾਣੇ ਸ਼ਹਿਰ ਦਾ ਮੌਕੇ ਤੇ ਜਾਇਆ ਵੀ ਲਿਆ | ਇਸ ਦੌਰਾਨ ਚੌੜਾ ਬਾਜ਼ਾਰ, ਪੁਰਾਣੀ ਜੀ.ਟੀ. ਰੋਡ, ਪਿੰਡੀ ਗਲੀ, ਬਿਜਲੀ ਮਾਰਕੀਟ, ਰੇਖੀ ਸਿਨੇਮਾ ਰੋਡ 'ਤੇ ਗਿਰਜਾ ਘਰ ਰੋਡ ਸਮੇਤ ਕਈ ਖੇਤਰਾਂ ਦੀ ਸਫ਼ਾਈ ਦੀ ਜਾਂਚ ਕੀਤੀ ਗਈ | ਅਧਿਕਾਰੀਆਂ ਨੇ ਸਿਹਤ ਸ਼ਾਖਾ ਨੰੂ ਹੁਕਮ ਦਿੱਤੇ ਕਿ ਕੂੜੇ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਈ ਜਾਵੇ ਅਤੇ ਸ਼ਹਿਰ ਵਿਚ ਲੱਗੇ ਸਟੈਟਿਕ ਕੰਪੈਕਟਰ ਸਾਈਟਾਂ ਦੀ ਸਹੀ ਤਰ੍ਹਾਂ ਕਾਰਗੁਜ਼ਾਰੀ ਹੋਵੇ | ਨਾਲ ਹੀ ਸਪਸ਼ਟ ਕੀਤਾ ਗਿਆ ਕਿ ਜੇਕਰ ਕੋਈ ਦੁਕਾਨਦਾਰ ਜਾ ਫੜੀ ਵਾਲਾ ਆਪਣੀ ਦੁਕਾਨ ਦੇ ਬਾਹਰ ਕੂੜਾ ਸੁੱਟਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸੀ.ਐਸ.ਓ. ਅਸ਼ਵਨੀ ਸਹੋਤਾ, ਸੀ.ਐਸ.ਆਈ. ਰਵੀ ਸ਼ਰਮਾ, ਸੀ.ਐਸ.ਈ. ਸੁਰਿੰਦਰ ਡੋਗਰਾ ਸਮੇਤ ਸਿਹਤ ਸ਼ਾਖਾ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਸਰਦੀ ਦੇ ਤਿੱਖੇ ਤੇਵਰਾਂ ਨੇ ਹੌਜ਼ਰੀ ਉਦਯੋਗ 'ਚ ਫੂਕੀ ਜਾਨ, ਵਿੱਕਰੀ 'ਚ ਆਇਆ ਉਛਾਲ ਅਗਲੀ ਖ਼ਬਰ ਨਗਰ ਨਿਗਮ ਦੀ ਬਿਲਡਿੰਗ ਬਰਾਂਚ 'ਚ ਏ.ਟੀ.ਪੀ. ਸਿਸਟਮ ਸਵਾਲਾਂ 'ਚ
Ad Position 24