ਲੁਧਿਆਣਾ, 25 ਦਸੰਬਰ (ਭੁਪਿੰਦਰ ਸਿੰਘ ਬੈਂਸ)-ਕਲਗ਼ੀਧਰ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕਾ ਗੀਤਾ ਪਾਹਵਾ ਦੀਆਂ ਸੇਵਾ ਮੁਕਤੀ ਦੇ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ | ਸਕੂਲ ਪ੍ਰਧਾਨ ਬਲਵਿੰਦਰ ਸਿੰਘ ਲਾਇਲਪੁਰੀ ਅਤੇ ਪਿ੍ੰਸੀਪਲ ਅਮਰਜੀਤ ਕੌਰ ਨੇ ਅਧਿਆਪਕਾ ਪਾਹਵਾ ਦੀਆਂ 31 ਸਾਲ 3 ਮਹੀਨੇ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਵਿਦਿਆਰਥਣਾਂ ਪ੍ਰਤੀ ਸਮਰਪਣ ਸਦਾ ਯਾਦਗਾਰ ਰਹੇਗਾ | ਇਸ ਮੌਕੇ ਸਟਾਫ਼ ਵਲੋਂ ਯਾਦਾਂ ਸਾਂਝੀਆਂ ਕਰਕੇ ਉਨ੍ਹਾਂ ਨੰੂ ਚੰਗੀ ਸਿਹਤ ਤੇ ਖ਼ੁਸ਼ਹਾਲ ਜੀਵਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |