14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਲਲਤੋਂ ਖੁਰਦ ਸੁਨਹਿਰੀ ਪੰਨੇ ਕਿਤਾਬ ਦੀ ਕੱਲ੍ਹ ਕਰਨਗੇ ਘੁੰਡ ਚੁਕਾਈ

Ad Position 21
No active advertisement
ਅਜੀਤ ਡੈਸਕ 28-12-2025
ਇਆਲੀ/ਥਰੀਕੇ, 27 ਦਸੰਬਰ (ਮਨਜੀਤ ਸਿੰਘ ਦੁੱਗਰੀ)-ਮਹਾਨ ਗਦਰੀ ਬਾਬਾ ਗੁਰਮੁਖ ਸਿੰਘ ਦੇ ਜੱਦੀ ਪਿੰਡ ਲਲਤੋਂ ਖੁਰਦ ਦੇ ਇਤਿਹਾਸ ਬਾਰੇ ਛਪੀ ਕਿਤਾਬ ਲਲਤੋਂ ਖੁਰਦ ਸੁਨਹਿਰੀ ਪੰਨੇ ਦੀ ਘੁੰਡ ਚੁਕਾਈ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਕੱਲ੍ਹ ਕਰਨਗੇ | ਪਿੰਡ ਦੀ ਸਰਪੰਚ ਸਰਬਜੀਤ ਕੌਰ ਦੇ ਪਤੀ ਦਿਲਰਾਜ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉੱਘੇ ਲੇਖਕ ਛਿੰਦਾ ਸਿੰਘ ਛਿੰਦਾ ਵਲੋਂ ਪਿੰਡ ਦੇ 200 ਸਾਲਾਂ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੀ ਲਿਖੀ ਇਹ ਕਿਤਾਬ ਲਲਤੋਂ ਖੁਰਦ ਸੁਨਹਿਰੀ ਪੰਨੇ ਦੀ ਘੁੰਡ ਚੁਕਾਈ ਕੱਲ੍ਹ 29 ਦਸੰਬਰ ਦਿਨ ਸੋਮਵਾਰ ਨੂੰ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਉਲੀਕੇ ਗਏ ਇਕ ਸਾਦਾ ਸਮਾਰੋਹ ਦੌਰਾਨ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਕੱਲ੍ਹ 29 ਦਸੰਬਰ ਨੂੰ 12 ਵਜੇ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਭਾਜਪਾ ਦਿਹਾਤੀ ਨੇ ਲਗਾਇਆ ਲੰਗਰ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਤੇ ਸਨਮਾਨ ਭੇਟ ਕਰਦੇ ਹਾਂ-ਪੇਮਾ ਖਾਂਡੂ
Ad Position 24