ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਐਤਵਾਰ ਨੂੰ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਮਾਰਗ ਅਤੇ ਆਦਰਸ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਇਕ ਸੱਚਮੁੱਚ ਸਮਾਨਤਾਵਾਦੀ ਸਮਾਜ ਬਣਾਇਆ ਜਾ ਸਕੇ | ਸਿ੍ਸ਼ਟੀਕਰਤਾ ਵਾਲਮੀਕਿ ਐਜੂਕੇਸ਼ਨਲ ਫਾਊਾਡੇਸ਼ਨ ਦੁਆਰਾ ਡਾ. ਅੰਬੇਡਕਰ ਭਵਨ ਵਿਖੇ ਕਰਵਾਏ 10ਵੇਂ ਮੁਕਤੀ ਪਰਵ ਵਿਚ ਬੋਲਦਿਆਂ, ਗੋਇਲ, ਵਿਧਾਇਕ ਮਦਨ ਲਾਲ ਬੱਗਾ ਅਤੇ ਧਾਰਮਿਕ ਪ੍ਰਚਾਰਕ ਸ਼ੀਤਲ ਆਦਿਵੰਸ਼ੀ ਦੇ ਨਾਲ, ਭਗਵਾਨ ਵਾਲਮੀਕਿ ਜੀ ਨੂੰ ਦੁਨੀਆ ਦਾ ਪਹਿਲਾ ਕਵੀ (ਆਦਿ ਕਵੀ) ਦੱਸਿਆ | ਇਸ ਸਮਾਗਮ ਦੀ ਮੇਜ਼ਬਾਨੀ ਵਿਚ ਫਾਊਾਡੇਸ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਸਿੱਖਿਆ ਹੀ ਸਮਾਜ ਵਿਚ ਖੁਸ਼ਹਾਲੀ ਲਿਆ ਸਕਦੀ ਹੈ | ਉਨ੍ਹਾਂ ਧਾਰਮਿਕ ਪ੍ਰਚਾਰਕ ਸ਼ੀਤਲ ਆਦਿਵੰਸ਼ੀ ਨੇ ਮੁਕਤੀ ਪਰਵ ਦੇ ਇਤਿਹਾਸਕ ਮਹੱਤਵ ਬਾਰੇ ਵੀ ਚਾਨਣਾ ਪਾਇਆ |