25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦਾ ਵਫ਼ਦ ਵਿਧਾਇਕਾ ਛੀਨਾ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 30-12-2025
ਢੰਡਾਰੀ ਕਲਾਂ/ਲੁਧਿਆਣਾ, 29 ਦਸੰਬਰ (ਜਸਵੀਰ ਸਿੰਘ ਬੰਗਾ)-ਉਦਯੋਗਿਕ ਖੇਤਰ-ਸੀ ਅਧੀਨ ਆਉਂਦੇ ਇਲਾਕਿਆਂ 'ਚ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਹਰੀਸ਼ ਢਾਂਡਾ ਦੀ ਅਗਵਾਈ ਹੇਠ, ਜਿਸ ਵਿਚ ਮਨਜੀਤ ਸਿੰਘ ਉਪ-ਪ੍ਰਧਾਨ, ਜਤਿੰਦਰ ਰਿੰਕਾ ਫਾਈਨਾਂਸ ਡਾਇਰੈਕਟਰ, ਵਿਨੋਦ ਬੱਤਾ ਡਾਇਰੈਕਟਰ, ਬਲਵਿੰਦਰ ਸਿੰਘ ਪੈੱ੍ਰਸ ਸਕੱਤਰ ਅਤੇ ਹੀਰੋ ਵੈਦ ਸ਼ਾਮਿਲ ਸਨ, ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਵਿਧਾਇਕਾ ਛੀਨਾ ਨੂੰ ਦੱਸਿਆ ਕਿ ਉਦਯੋਗ 2013-14 ਤੋਂ ਪਾਣੀ ਸੀਵਰੇਜ ਅਤੇ ਜਾਇਦਾਦ ਟੈਕਸ ਅਦਾ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਸੜਕਾਂ ਇਕ ਵਾਰ ਵੀ ਨਹੀਂ ਬਣਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਬਾਹਰੋਂ ਆਉਣ ਵਾਲੇ ਵਪਾਰੀ ਇੱਥੇ ਆਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ, ਜਿਸ ਦਾ ਉਨ੍ਹਾਂ ਦੇ ਕਾਰੋਬਾਰ ਉਪਰ ਵੀ ਅਸਰ ਪੈ ਰਿਹਾ ਹੈ | ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੇ ਵਫ਼ਦ ਨੇ ਵਿਧਾਇਕਾ ਛੀਨਾ ਤੋਂ ਮੰਗ ਕੀਤੀ ਕਿ ਇਲਾਕੇ 'ਚ ਦਰਪੇਸ਼ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ ਤਾਂ ਜੋ ਉਦਯੋਗਪਤੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹੌਜ਼ਰੀਆਂ ਅਤੇ ਫ਼ੈਕਟਰੀਆਂ ਵਿਚੋਂ ਕੱਪੜਾ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ <br/> ਅਗਲੀ ਖ਼ਬਰ ਲੁਧਿਆਣਾ ਕਾਰਪੋਰੇਸ਼ਨ ਦੀ ਆਮਦਨ ਵਧਾਉਣ ਬਹਾਨੇ 110 ਪੰਚਾਇਤਾਂ ਤੋੜਨਾ ਸਰਕਾਰ ਦੀ ਧੱਕੇਸ਼ਾਹੀ- ਮਨਪ੍ਰੀਤ ਸਿੰਘ ਇਯਾਲੀ
Ad Position 24