25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਅੱਜ ਤੱਕ ਪ੍ਰਾਪਰਟੀ ਟੈਕਸ ਬਿਨਾਂ ਜੁਰਮਾਨੇ ਦੇ ਜਮ੍ਹਾਂ ਕਰਵਾਉਣ ਦੀ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 31-12-2025
ਲੁਧਿਆਣਾ, 30 ਦਸੰਬਰ (ਭੁਪਿੰਦਰ ਸਿੰਘ ਬੈਂਸ)-ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਬਿਨਾ ਕਿਸੇ ਜੁਰਮਾਨੇ ਦੇ ਅਦਾ ਕਰਨ ਦੀ ਆਖਰੀ ਮਿਤੀ 31 ਦਸੰਬਰ ਅੱਜ ਹੋਣ ਕਾਰਨ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਸ਼ਹਿਰਵਾਸੀਆਂ ਨੰੂ ਸਮੇਂ ਸਿਰ ਟੈਕਸ ਭਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਰੀ ਕਰਨ 'ਤੇ ਲੱਗਣ ਵਾਲੇ ਜੁਰਮਾਨਿਆਂ ਤੋਂ ਬਚਣ ਲਈ ਨਿਵਾਸੀ 31 ਦਸੰਬਰ ਤੋਂ ਪਹਿਲਾਂ ਆਪਣੀ ਬਕਾਇਆ ਰਕਮ ਜ਼ਰੂਰ ਜਮ੍ਹਾਂ ਕਰਵਾਉਣ | ਨਗਰ ਨਿਗਮ ਅਧਿਕਾਰੀਆਂ ਅਨੁਸਾਰ ਜੇਕਰ ਨਿਵਾਸੀ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਅਦਾ ਕਰਦੇ ਹਨ ਤਾਂ ਉਨ੍ਹਾਂ ਨੰੂ 10 ਫ਼ੀਸਦੀ ਰਿਬੇਟ ਮਿਲਦੀ ਹੈ | 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਭਰਨ 'ਤੇ ਕੋਈ ਜੁਰਮਾਨਾ ਨਹੀਂ ਲੱਗਦਾ | 1 ਜਨਵਰੀ ਤੋਂ 31 ਮਾਰਚ ਦੇ ਦਰਮਿਆਨ ਟੈਕਸ ਭਰਨ 'ਤੇ 10 ਫ਼ੀਸਦੀ ਜੁਰਮਾਨਾ ਲਾਗੂ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਜੇਕਰ ਨਿਵਾਸੀ 31 ਮਾਰਚ ਤੱਕ ਵੀ ਪ੍ਰਾਪਰਟੀ ਟੈਕਸ ਅਦਾ ਨਹੀਂ ਕਰਦੇ ਤਾਂ ਜੁਰਮਾਨਾ 20 ਫ਼ੀਸਦੀ ਹੋ ਜਾਂਦਾ ਹੈ ਅਤੇ ਨਾਲ ਹੀ 10 ਫ਼ੀਸਦੀ ਸਾਲਾਨਾ ਵਿਆਜ ਵੀ ਵਸੂਲਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਚਾਈਨਾ ਡੋਰ ਦੇ 12 ਗੱਟੂਆਂ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਯੂ.ਐਫ.ਬੀ.ਯੂ. ਦੇ ਸੱਦੇ 'ਤੇ ਪੀ.ਐਨ.ਬੀ. ਜ਼ੋਨਲ ਦਫ਼ਤਰ ਅੱਗੇ ਦਿੱਤਾ ਵਿਸ਼ਾਲ ਧਰਨਾ <br/>
Ad Position 24