25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਯੂ.ਐਫ.ਬੀ.ਯੂ. ਦੇ ਸੱਦੇ 'ਤੇ ਪੀ.ਐਨ.ਬੀ. ਜ਼ੋਨਲ ਦਫ਼ਤਰ ਅੱਗੇ ਦਿੱਤਾ ਵਿਸ਼ਾਲ ਧਰਨਾ <br/>

Ad Position 21
No active advertisement
ਅਜੀਤ ਡੈਸਕ 31-12-2025
ਲੁਧਿਆਣਾ, 30 ਦਸੰਬਰ (ਡਾ. ਤਰਲੋਚਨ ਸਿੰਘ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਦਫ਼ਤਰ, ਲੁਧਿਆਣਾ ਮੂਹਰੇ ਇਕ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ ਲਗਭਗ 200 ਤੋਂ ਵੱਧ ਆਗੂਆਂ ਤੇ ਕਰਮਚਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ | ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਰੋਹਿਤ ਕੱਕੜ, ਆਲ ਇੰਡੀਆ ਮੀਤ ਪ੍ਰਧਾਨ, ਏ. ਆਈ. ਪੀ. ਐਨ. ਬੀ. ਓ. ਏ. ਨੇ ਕਿਹਾ ਕਿ 5 ਦਿਨਾਂ ਬੈਂਕਿੰਗ ਦੀ ਸਾਡੀ ਵਾਜਬ ਮੰਗ ਪਿਛਲੇ ਵੇਤਨ ਸਮਝੌਤੇ ਦੇ ਸਮੇਂ ਤੋਂ ਹੀ ਕੇਂਦਰ ਸਰਕਾਰ ਕੋਲ ਲੰਬਿਤ ਪਈ ਹੈ ਅਤੇ ਪਿਛਲੇ 21 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ 'ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ | ਕਾਮਰੇਡ ਪੁਰਸ਼ੋਤਮ ਕੁਮਾਰ, ਪ੍ਰਧਾਨ, ਏ.ਆਈ.ਪੀ.ਐਨ.ਬੀ.ਓ.ਏ. ਲੁਧਿਆਣਾ ਨੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਅਨ ਦੇ ਹਰ ਸੱਦੇ 'ਤੇ ਪੂਰੇ ਜੋਸ਼, ਅਨੁਸ਼ਾਸਨ ਅਤੇ ਇਕਜੁੱਟਤਾ ਨਾਲ ਸ਼ਾਮਿਲ ਹੋਣ, ਤਾਂ ਜੋ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਅਤੇ ਪ੍ਰਬੰਧਨ ਅੱਗੇ ਮਜ਼ਬੂਤੀ ਨਾਲ ਰੱਖਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਅੱਜ ਤੱਕ ਪ੍ਰਾਪਰਟੀ ਟੈਕਸ ਬਿਨਾਂ ਜੁਰਮਾਨੇ ਦੇ ਜਮ੍ਹਾਂ ਕਰਵਾਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਤਲਵੰਡੀ ਭਾਈ ਦੇ ਬਿਜਲੀ ਦਫ਼ਤਰ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ
Ad Position 24