25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਤਲਵੰਡੀ ਭਾਈ ਦੇ ਬਿਜਲੀ ਦਫ਼ਤਰ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ

Ad Position 21
No active advertisement
ਅਜੀਤ ਡੈਸਕ 31-12-2025
ਤਲਵੰਡੀ ਭਾਈ, 30 ਦਸੰਬਰ(ਕੁਲਜਿੰਦਰ ਸਿੰਘ ਗਿੱਲ)-ਬੇਖ਼ੌਫ ਹੋਏ ਚੋਰਾਂ ਵਲੋਂ ਤਲਵੰਡੀ ਭਾਈ 'ਚ ਇਕ ਹੋਰ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਪਾਵਰ ਕਾਮ ਦੇ ਸਬ ਡਵੀਜ਼ਨ ਦਫ਼ਤਰ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੰਘੀ ਰਾਤ ਅਣਪਛਾਤੇ ਵਿਅਕਤੀ ਕਿਸੇ ਵਹੀਕਲ 'ਤੇ ਸਵਾਰ ਹੋ ਕੇ ਆਏ ਅਤੇ ਉਕਤ ਚੋਰਾਂ ਵਲੋਂ ਪਾਵਰ ਕਾਮ ਦਫ਼ਤਰ ਅੰਦਰ ਵੱਖ-ਵੱਖ ਕਮਰਿਆਂ ਦੇ ਤਾਲੇ ਕਟਰ ਦੀ ਸਹਾਇਤਾ ਨਾਲ ਤੋੜ ਲਏ ਅਤੇ ਅੰਦਰ ਪਿਆ ਭਾਰੀ ਮਾਤਰਾ ਵਿਚ ਸਮਾਨ ਗੱਡੀ ਵਿਚ ਲੱਦ ਕੇ ਲੈ ਗਏ | ਇਸ ਦੌਰਾਨ ਚੋਰਾਂ ਵਲੋਂ ਐੱਸ.ਡੀ.ਓ. ਦੇ ਕਮਰੇ ਦੇ ਨਾਲ ਸਥਿਤ ਕਮਰੇ ਵਿਚੋਂ ਇਨਵਰਟਰ, ਬੈਟਰਾ, ਬੈਟਰੀਆਂ ਤੋਂ ਇਲਾਵਾ ਵੱਖ-ਵੱਖ ਕਮਰਿਆਂ ਅਤੇ ਸਟੋਰ ਵਿਚੋਂ ਏ.ਸੀ.ਐੱਸ.ਆਰ. 30 ਐਮ.ਐਮ 3049 ਮੀਟਰ, ਏ.ਸੀ.ਐੱਸ.ਆਰ. 50 ਐਮ.ਐਮ 709 ਮੀਟਰ, ਏ.ਸੀ.ਐੱਸ.ਆਰ. ਸਕਰੈਪ 615 ਕਿੱਲੋ, ਪੀ.ਵੀ.ਸੀ ਬੰਡਲ 3200 ਮੀਟਰ, 16 ਐਮ.ਐਮ ਕੇਬਲ 50 ਮੀਟਰ, 25 ਐਮ.ਐਮ ਕੇਬਲ 120 ਮੀਟਰ, 50 ਐਮ.ਐਮ ਕੇਬਲ 30 ਮੀਟਰ, ਜੀਓ ਸਵਿੱਚ, ਪੀ.ਜੀ ਕਲੈਂਪ ਮੇਲ ਫੀਮੇਲ ਸੈੱਟ, ਜੀ ਆਈ ਪਿੰਨਾ, ਜੀ.ਐੱਸ.ਐਲ. 184 ਕਿੱਲੋ ਆਦਿ ਸਮਾਨ ਚੋਰੀ ਕੀਤਾ ਕਰ ਲਿਆ ਗਿਆ | ਪਾਵਰ ਕਾਮ ਸਬ ਡਵੀਜ਼ਨ ਤਲਵੰਡੀ ਭਾਈ ਦੇ ਐੱਸ.ਡੀ.ਓ. ਇੰਜ਼ੀ: ਸੁਨੀਲ ਕੁਮਾਰ ਅੋੜਾ ਨੇ ਦੱਸਿਆ ਕਿ ਦਫ਼ਤਰ ਅੰਦਰ ਵਰਤੋਂ ਲਈ ਭਾਰੀ ਮਾਤਰਾ ਵਿਚ ਸਮਾਨ ਸਟੋਰ ਕੀਤਾ ਸੀ | ਜਦਕਿ ਪ੍ਰਗਤੀ ਅਧੀਨ ਕਾਰਜਾਂ ਦਾ ਸਮਾਨ ਵੀ ਸਟੋਰ ਅੰਦਰ ਹੀ ਪਿਆ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਰੀਬ 6 ਲੱਖ ਰੁਪਏ ਕੀਮਤ ਦਾ ਸਮਾਨ ਚੋਰੀ ਹੋਇਆ ਹੈ | ਚੋਰੀ ਸਬੰਧੀ ਸੂਚਨਾ ਮਿਲਣ ਤੇ ਥਾਣਾ ਤਲਵੰਡੀ ਭਾਈ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਵਲੋਂ ਬਿਜਲੀ ਦਫ਼ਤਰ ਵਿਖੇ ਪੁੱਜ ਕੇ ਘਟਨਾ ਦੀ ਛਾਣਬੀਨ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਯੂ.ਐਫ.ਬੀ.ਯੂ. ਦੇ ਸੱਦੇ 'ਤੇ ਪੀ.ਐਨ.ਬੀ. ਜ਼ੋਨਲ ਦਫ਼ਤਰ ਅੱਗੇ ਦਿੱਤਾ ਵਿਸ਼ਾਲ ਧਰਨਾ <br/> ਅਗਲੀ ਖ਼ਬਰ ਸ਼ਹੀਦ ਸਿੰਘਾਂ ਦੀ ਯਾਦ 'ਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਤੋਂ ਨਗਰ ਕੀਰਤਨ ਸਜਾਇਆ <br/>
Ad Position 24