16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੜਕ ਨਾ ਬਣਨ ਕਾਰਨ ਪਿੰਡ ਝਾਂਮਪੁਰ ਤੇ ਤੀੜੇ ਦੇ ਬੱਚਿਆਂ, ਕਿਸਾਨਾਂ ਤੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਪ੍ਰੇਸ਼ਾਨੀ <br/>

Ad Position 21
No active advertisement
ਅਜੀਤ ਡੈਸਕ 03-06-2025
ਐੱਸ. ਏ. ਐੱਸ. ਨਗਰ, 2 ਜੂਨ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਪਿੰਡ ਝਾਂਮਪੁਰ ਤੇ ਤੀੜਾ ਨੂੰ ਆਪਸ 'ਚ ਜੋੜਨ ਵਾਲਾ ਪੁਲ ਹੁਣ ਲੋਕਾਂ ਲਈ ਸਿਰਦਰਦੀ ਸਾਬਤ ਹੋ ਰਿਹਾ ਹੈ | ਕੁਝ ਸਮਾਂ ਪਹਿਲਾਂ ਇਥੇ ਇਕ ਟਰੈਕਟਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਸੀ | ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਉਹ ਪੁਲ ਚੜ੍ਹ ਰਿਹਾ ਸੀ, ਪਰ ਪੁਲ ਨਾਲ ਜੁੜਦੀ ਪੱਕੀ ਸੜਕ ਦੀ ਗ਼ੈਰ-ਮੌਜੂਦਗੀ ਕਾਰਨ ਟਰੈਕਟਰ ਰਸਤੇ 'ਚ ਹੀ ਪਲਟ ਗਿਆ ਸੀ | ਪਿੰਡ ਵਾਸੀਆਂ ਦੀ ਵੱਡੀ ਮੁਸ਼ਕਿਲ ਨੂੰ ਦੇਖਦਿਆਂ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਮੌਕੇ ਦਾ ਦੌਰਾ ਕੀਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਫੌਰੀ ਤੌਰ 'ਤੇ ਪੁਲ ਦੇ ਦੋਵੇਂ ਪਾਸੇ ਪੱਕੀ ਸੜਕ ਬਣਾਈ ਜਾਵੇ | ਉਨ੍ਹਾਂ ਦੱਸਿਆ ਕਿ ਸੰਬੰਧਤ ਵਿਭਾਗ ਵਲੋਂ ਇਥੇ ਪੁਲ ਦੀ ਉਸਾਰੀ ਤਾਂ ਕਰ ਦਿੱਤੀ ਗਈ, ਪਰ ਦੋਵੇਂ ਪਾਸੇ ਸੜਕ ਨਾ ਬਣਨ ਕਾਰਨ ਆਵਾਜਾਈ 'ਚ ਭਾਰੀ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਇਥੇ ਦੋਵੇਂ ਪਾਸੇ ਸੜਕ ਕੱਚੀ ਹੈ, ਜਦ ਕਿ ਪੁਲ ਦੀ ਉੱਚਾਈ ਜ਼ਿਆਦਾ ਹੈ | ਉਨ੍ਹਾਂ ਦੱਸਿਆ ਕਿ ਇਸ ਬਾਬਤ ਪੀ. ਡਬਲਿਊ. ਡੀ. ਮੰਤਰੀ ਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਗਿਆ ਹੈ, ਜਿਸ 'ਚ ਤੁਰੰਤ ਸੜਕਾਂ ਦਾ ਕੰਮ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਅਜੈਬ ਸਿੰਘ ਬਾਕਰਪੁਰ ਤੇ ਗੁਰਮੀਤ ਸਿੰਘ ਸਿਆਣ ਸਮੇਤ ਖੇਤਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ <br/> ਅਗਲੀ ਖ਼ਬਰ ਟੀ. ਬੀ. ਦੇ ਐਕਟਿਵ ਕੇਸ ਲੱਭਣ ਲਈ ਚੱਲੇਗੀ 100 ਰੋਜ਼ਾ ਮੁਹਿੰਮ <br/>
Ad Position 24