16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮੁਹਾਲੀ ਵਿਖੇ ਸੜਕ ਹਾਦਸੇ ਦੌਰਾਨ ਦੋ ਗੱਡੀਆਂ ਆਪਸ 'ਚ ਟਰਕਾਈਆਂ-ਜਾਨੀ ਨੁਕਸਾਨ ਤੋਂ ਬਚਾਅ <br/>

Ad Position 21
No active advertisement
ਅਜੀਤ ਡੈਸਕ 03-06-2025
ਐੱਸ. ਏ. ਐੱਸ. ਨਗਰ, 2 ਜੂਨ (ਕਪਿਲ ਵਧਵਾ)-ਮੁਹਾਲੀ ਦੇ ਗੋਦਰੇਜ ਚੌਕ ਨਜ਼ਦੀਕ ਉਦਯੋਗਿਕ ਖੇਤਰ ਵਾਲੇ ਮੋੜ 'ਤੇ ਦੋ ਗੱਡੀਆਂ ਆਪਸ 'ਚ ਟਕਰਾਅ ਗਈਆਂ | ਜਾਣਕਾਰੀ ਅਨੁਸਾਰ ਇਹ ਹਾਦਸਾ ਰਾਧਾ ਸੁਆਮੀ ਸਤਿਸੰਗ ਭਵਨ ਦੇ ਸਾਹਮਣੇ ਮੁੜਦੀ ਸੜਕ 'ਤੇ ਵਾਪਰਿਆ | ਜਾਣਕਾਰੀ ਅਨੁਸਾਰ ਪਿੰਡ ਲਖਨੌਰ ਵੱਲ ਤੋਂ ਇਕ ਮਹਿੰਦਰ ਐਕਸ-ਯੂ. ਵੀ. ਗੱਡੀ ਸਵਾਰ ਵਿਅਕਤੀ ਗੋਦਰੇਜ ਚੌਕ ਵੱਲ ਨੂੰ ਜਾ ਰਿਹਾ ਸੀ, ਜਦ ਕਿ ਇਕ ਆਲਟੋ ਗੱਡੀ ਸਵਾਰ ਜੋ ਕਿ ਫੇਜ਼-7 ਤੋਂ ਉਦਯੋਗਿਕ ਖੇਤਰ ਵੱਲ ਜਾ ਰਿਹਾ ਸੀ | ਇਸੇ ਦੌਰਾਨ ਜਦੋਂ ਦੋਵੇਂ ਗੱਡੀਆਂ ਰਾਧਾ ਸੁਆਮੀ ਸਤਿਸੰਗ ਭਵਨ ਦੇ ਸਾਹਮਣੇ ਪੈਂਦੇ ਮੋੜ 'ਤੇ ਪੁੱਜੀਆਂ ਤਾਂ ਰਫ਼ਤਾਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ | ਹਾਦਸੇ 'ਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਟੱਕਰ ਇੰਨੀ ਜਬਰਦਸਤ ਸੀ ਕਿ ਐਕਸ-ਯੂ. ਵੀ. ਦਾ ਅਗਲਾ ਹਿੱਸਾ ਚਕਨਚੂਰ ਹੋ ਗਿਆ | ਬਠਿੰਡਾ ਤੋਂ ਆ ਰਹੇ ਐਕਸ-ਯੂ. ਵੀ. ਚਾਲਕ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਆਲਟੋ ਗੱਡੀ ਦੇ ਅਚਾਨਕ ਮੋੜ ਮੁੜਨ ਕਾਰਨ ਉਸ ਦੀ ਗੱਡੀ ਬੇਕਾਬੂ ਹੋ ਗਈ, ਜਦ ਕਿ ਹਿਮਾਚਲ ਦੇ ਵਸਨੀਕ ਬਬਲੀ ਜੋ ਕਿ ਮੁਹਾਲੀ ਵਿਖੇ ਨੌਕਰੀ ਕਰਦਾ ਹੈ, ਦਾ ਕਹਿਣਾ ਹੈ ਕਿ ਐਕਸ. ਯੂ. ਵੀ. ਚਾਲਕ ਦੀ ਤੇਜ਼ ਰਫ਼ਤਾਰ ਕਾਫ਼ੀ ਜ਼ਿਆਦਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ | ਓਧਰ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਏ. ਐੱਸ. ਆਈ ਜਗਤਪਾਲ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਗੱਡੀਆਂ ਨੂੰ ਥਾਣੇ ਲਿਜਾਇਆ ਗਿਆ ਹੈ, ਜਦ ਕਿ ਗੱਡੀਆਂ ਦੇ ਮਾਲਕਾਂ ਨੂੰ ਕੱਲ੍ਹ ਥਾਣੇ ਵਿਖੇ ਪਹੁੰਚਣ ਲਈ ਆਖ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਹਾਦਸੇ ਦੇ ਅਸਲ ਕਾਰਨ ਬਾਰੇ ਪਤਾ ਲਗਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਹਾਦਸੇ ਕਾਰਨ ਕਈ ਘੰਟਿਆਂ ਤੱਕ ਉਕਤ ਸੜਕ 'ਤੇ ਜਾਮ ਲੱਗਿਆ ਰਿਹਾ, ਜਿਸ ਕਾਰਨ ਬਾਕੀ ਰਾਹਗੀਰਾਂ ਨੂੰ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਇਲਾਵਾ ਮੌਕੇ' ਤੇ ਮੌਜੂਦ ਰੋਜ਼ਾਨਾ ਇਸ ਸੜਕ ਰਾਹੀਂ ਸਫਰ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਕਤ ਮੋੜ 'ਤੇ ਟ੍ਰੈਫ਼ਿਕ ਲਾਈਟਾਂ ਨਾ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਰੇਟ ਵਧਣ ਤੋਂ ਪਹਿਲਾਂ ਵਾਜਬ ਕੀਮਤ 'ਤੇ ਰੈਡੀ ਟੂ ਮੂਵ ਫਲੈਟ ਜਾਂ ਕੋਠੀ ਖਰੀਦੋ-ਮੋਂਗਾ ਇਨਫਰਾਟੈਕਸ <br/>
Ad Position 24