ਚੰਡੀਗੜ੍ਹ, 2 ਜੂਨ (ਅ. ਬ.)-ਅੰਬਾਲਾ ਕੈਂਟ ਜਗਾਧਰੀ ਰੋਡ ਰਾਸ਼ਟਰੀ ਮਾਰਗ 'ਤੇ ਸਥਿਤ ਏ. ਟੀ. ਐਫ. ਐਲ. ਹਰਮਨ ਸਿਟੀ, ਹਰਿਆਣਾ ਸਰਕਾਰ ਦੁਆਰਾ ਦੀਨ-ਦਿਆਲ ਜਨ ਆਵਾਸ ਯੋਜਨਾ ਦੇ ਤਹਿਤ ਮਨਜ਼ੂਰਸ਼ੁਦਾ ਅਤੇ ਸੁੰਦਰ ਟਾਊਨਸ਼ਿਪ ਹੈ, ਜਿਸ 'ਚ ਪਲਾਟ, ਵਿਲਾ, 2 ਬੀ. ਐੱਚ. ਕੇ. ਤੇ 3 ਬੀ. ਐੱਚ. ਕੇ. ਦੇ ਅਪਾਰਟਮੈਂਟ ਵਾਜਬ ਕੀਮਤਾਂ 'ਤੇ ਉਪਲਬਧ ਹਨ | ਵਰਤਮਾਨ 'ਚ ਵਪਾਰਕ ਸਥਾਨ ਵੀ ਵਾਜਬ ਕੀਮਤਾਂ 'ਤੇ ਉਪਲਬਧ ਹਨ | ਇਸ ਟਾਊਨਸ਼ਿਪ 'ਚ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹਨ | ਟਾਊਨਸ਼ਿਪ 'ਚ 6 ਪਾਰਕ ਤੇ 4 ਕਮਿਊਨਿਟੀ ਸੈਂਟਰ ਵੀ ਹਨ | ਸੀਵਰੇਜ ਤੇ ਪਾਣੀ ਦੀ ਨਿਕਾਸੀ ਦਾ ਕੰਮ ਟਾਊਨ ਐਂਡ ਕੰਟਰੀ ਪਲਾਨਿੰਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਕ ਵਿਸ਼ੇਸ਼ ਤਰੀਕੇ ਨਾਲ ਕੀਤਾ ਗਿਆ ਹੈ | ਇਹ ਟਾਊਨਸ਼ਿਪ ਬੱਸ ਅੱਡਾ ਤੇ ਰੇਲਵੇ ਸਟੇਸ਼ਨ ਤੋਂ ਸਿਰਫ਼ 6 ਕਿੱਲੋਮੀਟਰ ਤੇ ਸਿਵਲ ਹਸਪਤਾਲ ਤੋਂ 2 ਕਿੱਲੋਮੀਟਰ ਦੂਰ ਸਥਿਤ ਹੈ | ਇਥੇ 100 ਤੋਂ ਵੱਧ ਪਰਿਵਾਰ ਰਹਿ ਰਹੇ ਹਨ | ਏ. ਟੀ. ਐਫ. ਐਲ. ਹਰਮਨ ਸਿਟੀ ਦੇ ਕਈ ਸਰਕਾਰੀ ਤੇ ਨਿੱਜੀ ਬੈਂਕਾਂ ਨਾਲ ਕਰਜ਼ਾ ਸਮਝੌਤਾ ਹੈ ਜੋ ਆਸਾਨੀ ਨਾਲ ਘਰੇਲੂ ਕਰਜ਼ੇ ਪ੍ਰਦਾਨ ਕਰਦੇ ਹਨ | ਵਧੇਰੇ ਜਾਣਕਾਰੀ ਲਈ ਤੇ ਆਪਣਾ ਲੋੜੀਂਦਾ ਫਲੈਟ ਬੁੱਕ ਕਰਨ ਲਈ ਚੰਡੀਗੜ੍ਹ ਸ਼ੋਅਰੂਮ ਨੰਬਰ 367-368, ਦੂਜੀ ਮੰਜ਼ਿਲ, ਸੈਕਟਰ 35-ਬੀ, ਚੰਡੀਗੜ੍ਹ 'ਤੇ ਜਾਓ ਜਾਂ ਸਾਈਟ 'ਤੇ ਐ~ਸ. ਸੀ. ਓ. ਨੰਬਰ 1 ਅਤੇ 2 ਬਲਾਕ ਸੀ ਸੈਕਟਰ 42, ਹਰਮਨ ਸਿਟੀ, ਅੰਬਾਲਾ ਕੈਂਟ 'ਤੇ ਸੰਪਰਕ ਕਰ ਸਕਦੇ ਹੋ |