16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੰਜਾਬ ਯੂਨੀਵਰਸਿਟੀ 'ਚ ਅਕਾਦਮਿਕ ਸੈਸ਼ਨ 2025-26 ਲਈ ਦਾਖ਼ਲਾ ਨੋਟਿਸ ਜਾਰੀ <br/>

Ad Position 21
No active advertisement
ਅਜੀਤ ਡੈਸਕ 03-06-2025
ਚੰਡੀਗੜ੍ਹ, 2 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੈਂਪਸ 'ਚ ਵੱਖ-ਵੱਖ ਕੋਰਸਾਂ ਤੇ ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2025-26 ਲਈ ਦਾਖਲਾ ਨੋਟਿਸ ਜਾਰੀ ਕੀਤਾ ਹੈ | ਐਨ. ਈ. ਪੀ. 2023-24 ਤੋਂ ਪੰਜਾਬ ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ ਤੇ 2024-25 ਤੋਂ ਮਾਨਤਾ ਪ੍ਰਾਪਤ ਕਾਲਜਾਂ ਵਿਚ ਲਾਗੂ ਕੀਤਾ ਗਿਆ | ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ, ਡੀਨ ਯੂਨੀਵਰਸਿਟੀ ਇੰਸਟੱ੍ਰਕਸ਼ਨ ਪ੍ਰੋ. ਯੋਜਨਾ ਰਾਵਤ, ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਸੰਜੇ ਕੌਸ਼ਿਕ ਨੇ ਅੱਜ ਜਾਣਕਾਰੀ ਦੀ ਹੈਂਡਬੁੱਕ 2025-26 ਲਾਂਚ ਕੀਤੀ, ਜਿਸ 'ਚ ਸਾਰੇ ਕੋਰਸ, ਸੀਟਾਂ, ਫ਼ੀਸਾਂ, ਕੋਰਸਾਂ ਦੀ ਯੋਗਤਾ ਤੇ ਹੋਰ ਸੰਬੰਧਿਤ ਵੇਰਵੇ ਸ਼ਾਮਲ ਹਨ | ਪ੍ਰੋ. ਵਿਗ ਨੇ ਦੱਸਿਆ ਕਿ ਵਿਦਿਆਰਥੀਆਂ ਨਾਲ ਸੰਬੰਧਿਤ ਸਾਰੀ ਜਾਣਕਾਰੀ ਜਿਵੇਂ ਕਿ ਕੋਰਸਾਂ ਦੀ ਗਿਣਤੀ, ਸੀਟਾਂ, ਫ਼ੀਸਾਂ ਤੇ ਹੋਰ ਸੰਬੰਧਿਤ ਵੇਰਵੇ ਜਾਣਕਾਰੀ ਦੀ ਹੈਂਡਬੁੱਕ ਵਿਚ ਉਪਲਬਧ ਹਨ, ਜਿਸ ਨੂੰ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ | ਇਸ ਸਾਲ ਤੋਂ ਯੂਨੀਵਰਸਿਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਐਨ. ਐਸ. ਐਸ. ਸਰਟੀਫਿਕੇਟ ਜੀਵਨ ਭਰ ਲਈ ਵੈਧ ਰਹੇਗਾ | ਯੂਨੀਵਰਸਿਟੀ ਨੇ ਸੈਸ਼ਨ 2025-26 ਤੋਂ ਵਿਦੇਸ਼ੀ ਨਾਗਰਿਕਾਂ ਦੀਆਂ ਸੀਟਾਂ 'ਚ 25 ਫੀਸਦੀ ਦੀ ਹੱਦ ਤੱਕ ਵਾਧਾ ਕੀਤਾ ਹੈ | ਪ੍ਰੋ. ਯੋਜਨਾ ਰਾਵਤ ਨੇ ਦੱਸਿਆ ਕਿ ਆਨਲਾਈਨ ਫਾਰਮਾਂ 'ਚ 23 ਯੂ. ਜੀ. ਕੋਰਸ ਤੇ 127 ਪੀ. ਜੀ. ਕੋਰਸ ਸ਼ਾਮਿਲ ਹਨ | ਆਨਲਾਈਨ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 1 ਜੁਲਾਈ ਹੈ | ਪੀ. ਜੀ., ਡਿਪਲੋਮਾ, ਐਡਵਾਂਸ ਡਿਪਲੋਮਾ, ਪੋਸਟ ਐਮ. ਏ. ਡਿਪਲੋਮਾ ਕੋਰਸਾਂ ਲਈ ਫਾਰਮ 10 ਜੂਨ ਤੋਂ ਯੂਨੀਵਰਸਿਟੀ ਦੀ ਆਈ. ਡੀ. 'ਤੇ ਉਪਲਬਧ ਹੋਣਗੇ ਤੇ ਆਨਲਾਈਨ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 17 ਜੁਲਾਈ ਹੈ |

Ad Position 22
No active advertisement
ਪਿਛਲੀ ਖ਼ਬਰ ਜੇ. ਈ. ਈ. ਐਡਵਾਂਸਡ 2025 ਨਤੀਜਾ ਘੋਸ਼ਿਤ ਐਲਨ ਇੰਸਟੀਚਿਊਟ ਦੇ ਵਿਦਿਆਰਥੀ ਰਮਿਤ ਗੋਇਲ ਨੇ ਏ. ਆਈ. ਆਰ. 45 ਪ੍ਰਾਪਤ ਕਰ... ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' 93ਵੇਂ ਦਿਨ 1.5 ਕਿੱਲੋ ਹੈਰੋਇਨ ਸਮੇਤ 98 ਨਸ਼ਾ ਤਸਕਰ ਗਿ੍ਫ਼ਤਾਰ
Ad Position 24